Meanings of Punjabi words starting from ਨ

ਦੇਖੋ, ਨਿਸਚਿੰਤ. "ਨਿੰਦਕ ਮਿਰਤਕ ਹੋਇ ੦ਗਏ ਤੁਮ ਹੋਹੁ ਨਿਚਿੰਦ." (ਬਿਲਾ ਮਃ ੫) "ਲੋਭ ਤਜਿ ਹੋਹੁ ਨਿਚਿੰਦਾ." (ਮਾਰੂ ਸੋਲਹੇ ਮਃ ੧)


ਵਿ- ਨਾਚੀਜ਼. ਤੁੱਛ. ਅਦਨਾ. "ਨਿਚੀਜਿਆਂ ਚੀਜ ਕਰੇ ਮੇਰਾ ਗੋਬਿੰਦ." (ਸੋਰ ਮਃ ੫)


ਵਿ- ਨਿਸ਼੍ਚਿੰਤ. ਬੇਫ਼ਿਕਰ. "ਆਜ ਹ੍ਵੈਕੈ ਨਿਚੀਤ." (ਰਾਮਾਵ)


ਕ੍ਰਿ- ਨਿ- ਚ੍ਯਵਨ. ਟਪਕਣਾ. ਚੁਇਣਾ. "ਨੈਨਨ ਪੈਡ ਚਲ੍ਯੌ ਨਿਚੁਰਕੈ." (ਕ੍ਰਿਸਨਾਵ) ਨੇਤ੍ਰਾਂ ਦੇ ਰਾਹ ਟਪਕ ਚੱਲਿਆ.


ਸੰ. ਨਿਚਯ. ਸੰਗ੍ਯਾ- ਸਮੂਹ. ਸਮੁਦਾਯ. "ਦਯੋ ਬਿਧਨ ਰਸ ਯਾਹਿ ਨਿਚੋਹੈ." (ਕ੍ਰਿਸਨਾਵ)


ਦੇਖੋ, ਨਿਚੁਰਨਾ ਅਤੇ ਨਿਚੋੜਨਾ.


ਸੰ. ਸੰਗ੍ਯਾ- ਵਸਤ੍ਰ. ਪੋਸ਼ਾਕ. "ਲੀਨੇ ਰੁਚਿਰ ਨਿਚੋਲ." (ਨਾਪ੍ਰ) ੨. ਨੀਲਾ ਕਮਲ. "ਨੀਲ ਨਿਚੋਲ ਸੋ ਨੈਨ ਲਸੈਂ." (ਚਰਿਤ੍ਰ ੧੧੪)