Meanings of Punjabi words starting from ਬ

"ਤਾਰ ਘੋਰ ਬਾਜਿੰਤ੍ਰ ਤਹਿ." (ਮਃ ੧. ਵਾਰ ਮਲਾ) "ਅਨਹਦ ਬਾਜਿਤ੍ਰਾ ਤਿਸੁ ਧਨਿ ਦਰਬਾਰਾ." (ਬਿਲਾ ਛੰਤ ਮਃ ੫) ਦੇਖੋ, ਪੰਚ ਸਬਦ.


ਫ਼ਾ. [بازی] ਬਾਜ਼ੀ. ਸੰਗ੍ਯਾ- ਖੇਲ. "ਬਾਜੀ ਖੇਲਿਗਏ ਬਾਜੀਗਰ." (ਮਾਰੂ ਸੋਲਹੇ ਮਃ ੧) ੨. ਸੰ. ਵਾਜੀ (वाजिन्. ) ਘੋੜਾ. ਅਸ਼੍ਵ. "ਜਨੁ ਬਾਜੀ ਮੇਲੀ ਬਡ ਬਾਜੀ। ਨਟਬਾਜੀ ਜਿਸ ਦੇਖਤ ਲਾਜੀ." (ਗੁਪ੍ਰਸੂ)


ਫ਼ਾ. [بازیگر] ਸੰਗ੍ਯਾ- ਖੇਲ ਕਰਨ ਵਾਲਾ। ੨. ਨਟ। ੩. ਜਾਦੂਗਰ। ੪. ਭਾਵ- ਕਰਤਾਰ, ਜਿਸ ਨੇ ਜਗਤਰੂਪ ਬਾਜ਼ੀ ਰਚੀ ਹੈ. "ਬਾਜੀਗਰ ਸਉ ਮੋਹਿ ਪ੍ਰੀਤਿ ਬਨਿਆਈ." (ਆਸਾ ਰਵਿਦਾਸ)


ਸੰਗ੍ਯਾ- ਬਾਜੀਗਰ ਦੀ ਕ੍ਰਿਯਾ. ਖੇਲ. ਤਮਾਸਾ. ਇੰਦ੍ਰਜਾਲ ਦੀ ਰਚਨਾ. "ਬਾਜੀਗਰੀ ਸੰਸਾਰ ਕਬੀਰਾ." (ਆਸਾ ਕਬੀਰ)


ਜਿਲਾ ਥਾਣਾ ਫਿਰੋਜਪੁਰ ਦਾ ਇੱਕ ਪਿੰਡ, ਜੋ ਫਿਰੋਜਪੁਰ ਛਾਉਣੀ ਤੋਂ ੪. ਮੀਲ ਮੋਗੇ ਵਾਲੀ ਪੱਕੀ ਸੜਕ ਤੇ ਹੈ. ਰੇਲਵੇ ਸਟੇਸ਼ਨ, ਫਿਰੋਜਪੁਰ ਲੁਦਿਆਨਾ ਸ਼ਾਖ਼ ਦਾ ਸੈਯਦਵਾਲ ਹੈ. ਇੱਥੇ ਕਲਗੀਧਰ ਨੇ ਚਰਨ ਪਾਏ ਹਨ. ਇੱਕ ਤਿੱਤਰ ਨੂੰ, ਜਿਸ ਨੇ ਪੂਰਵਜਨਮ ਸਤਿਗੁਰੂ ਨੂੰ ਜਾਮਨ ਦੇਕੇ ਕਰਜ ਲਿਆ ਸੀ, ਮੁਕਤ ਕੀਤਾ. ਇਸੇ ਤੋਂ ਇਸ ਥਾਂ ਦਾ ਨਾਮ "ਤਿੱਤਰਸਰ" ਹੋ ਗਿਆ ਹੈ.#ਸਭ ਤੋਂ ਪਹਿਲਾਂ ਸਰਦਾਰ ਬਿਸਨਸਿੰਘ ਆਹਲੂਵਾਲੀਏ ਨੇ (ਜੋ ਮਹਾਰਾਜਾ ਰਣਜੀਤ ਸਿੰਘ ਦਾ ਅਹਿਲਕਾਰ ਸੀ) ਇੱਥੇ ਮੰਜੀ ਸਾਹਿਬ ਦੀ ਰਚਨਾ ਕੀਤੀ. ਰਾਜਾ ਪਹਾੜਸਿੰਘ ਫਰੀਦਕੋਟ ਪਤਿ ਨੇ ੫੧ ਰੁਪਯੇ ਸਾਲ ਦੀ ਰਸਦ ਮੁਕੱਰਰ ਕੀਤੀ. ਫੇਰ ਰਾਜਾ ਬਲਬੀਰ ਸਿੰਘ ਜੀ ਦੀ ਰਾਣੀ ਮਾਈ ਹਰਦਿੱਤ ਕੌਰ ਨੇ ਇਮਾਰਤ ਦੀ ਕੁਝ ਸੇਵਾ ਕਰਵਾਈ. ਮਹਾਰਾਜਾ ਬ੍ਰਿਜੇਂਦਰਸਿੰਘ ਦੀ ਮਾਈ ਨਰੇਂਦ੍ਰਕੌਰ ਨੇ ਸੰਮਤ ੧੯੭੯- ੮੦ ਵਿੱਚ ਤੇਰਾਂ ਹਜਾਰ ਰੁਪਯਾ ਖਰਚਕੇ ਸੁੰਦਰ ਮੰਦਿਰ ਬਣਵਾਇਆ ਅਤੇ ਲੰਗਰ ਦੇ ਬਰਤਨ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਸਿੰਗਾਰ ਦਾ ਸਾਮਾਨ ਅਰਪਿਆ. ਸੰਮਤ ੧੯੮੫ ਵਿੱਚ ਮਾਈ ਮਹਿੰਦ੍ਰਕੌਰ (ਰਾਜਾ ਹਰਇੰਦ੍ਰਸਿੰਘ ਜੀ ਦੀ ਮਾਤਾ) ਨੇ ਪੱਕਾ ਤਾਲ ਬਣਵਾਇਆ ਹੈ. ਰਿਆਸਤ ਫਰੀਦਕੋਟ ਵੱਲੋਂ ਗੁਰਦ੍ਵਾਰੇ ਦੇ ਨਾਮ ਰਸਤਾਂ ਭੀ ਹਨ.


ਸੰਗ੍ਯਾ- ਬਾਜ਼ੀ (ਤਮਾਸ਼ਾ) ਦੇਖਣ ਵਾਲਿਆਂ ਦੀ ਸਭਾ. ਤਮਾਸ਼ਬੀਨਾਂ ਦਾ ਇਕੱਠ। ੨. ਭਾਵ- ਸੰਸਾਰ. "ਜਿਉ ਬਾਜੀ ਦੀਬਾਣੁ." (ਓਅੰਕਾਰ)