ਭ੍ਰਮ- ਬਲ ਕਰਕੇ (ਭ੍ਰਮ ਨਾਲ ਭੁੱਲਕੇ) ਭਸਨ (ਭੌਂਕਣਾ). ਜਿਵੇਂ- ਕੁੱਤਾ ਸ਼ੀਸ਼ੇ ਦੇ ਮਕਾਨ ਵਿੱਚ ਧੋਖਾ ਖਾਕੇ ਆਪਣੇ ਅਕਸ ਨੂੰ ਦੇਖਕੇ ਭੌਂਕਦਾ ਹੈ. ਭਾਵ- ਭੁਲੇਖੇ ਵਿੱਚ ਪੈਣਾ. ਧੋਖਾ ਖਾਣਾ. "ਨਿਤ ਭੰਭਲਭੂਸੇ ਖਾਹੀ." (ਮਃ ੪. ਵਾਰ ਗਉ ੧)
ਸਾਰਸ੍ਵਤ ਬ੍ਰਾਹਮਣਾਂ ਦਾ ਇੱਕ ਗੋਤ੍ਰ. "ਹੁਤੋ ਸਾਰਸੁਤ ਭੰਭੀ ਜਾਤਿ." (ਗੁਪ੍ਰਸੂ)
ਫੁੱਲਾਂ ਤੇ ਭ੍ਰਮਣ ਕਰਨ ਵਾਲੀ ਤਿਤਲੀ
ਸੰ. ਅੰਭੋਰਹੁ. ਸੰਗ੍ਯਾ- ਕੁਮੁਦ. ਨੀਲੋਫਰ.
ਭੰਭੀ ਗੋਤ੍ਰ ਦੇ. ਦੇਖੋ, ਭੰਭੀ। ੨. ਕਸ਼ਮੀਰ ਦੇ ਉਹ ਲੋਕ, ਜੋ ਬ੍ਰਾਹਮਣਾਂ ਤੋਂ ਇਸਲਾਮ ਵਿੱਚ ਆਏ ਹਨ. "ਭੰਭੇ ਨਾਮ ਦਿਜਨ ਕੋ ਚੀਨ." (ਗੁਪ੍ਰਸੂ)
ਗੁੱਜਰਾਂ ਦੀ ਇੱਕ ਜਾਤਿ। ੨. ਬੁੰਜਾਹੀ ਖਤ੍ਰੀਆਂ ਦੀ ਇੱਕ ਜਾਤਿ.
ਇੱਕ ਪਿੰਡ, ਜੋ ਜਿਲਾ ਲੁਦਿਆਨਾ, ਤਸੀਲ ਥਾਣਾ ਜਗਰਾਉ ਵਿੱਚ ਰੇਲਵੇ ਸਟੇਸ਼ਨ ਜਗਰਾਉਂ ਦੇ ਨੇੜੇ ਹੈ. ਮੋਹੀ ਦੇ ਲੁਹਾਰ ਦੀ ਵੰਸ਼, ਜਿਸ ਨੂੰ ਦਸ਼ਮ ਸਤਿਗੁਰੂ ਜੀ ਨੇ ਮੁੰਦ੍ਰੀ ਬਖਸ਼ੀ ਸੀ. ਇੱਥੇ ਰਹਿਂਦੀ ਹੈ. ਦੇਖੋ, ਮੋਹੀ.
nan
nan
nan
ਸੰ. भ्रश. ਧਾ- ਭ੍ਰਸ੍ਟ ਹੋਣਾ. ਪਤਿਤ ਹੋਣਾ. ਡਿਗਣਾ.