Meanings of Punjabi words starting from ਰ

ਸੰ. ਸੰਗ੍ਯਾ- ਲਾਲ ਮ੍ਰਿਗ. ਚਿੰਕਾਰਾ. "ਬਚਨ ਸਿੰਘ ਅਗ੍ਯਾਨਹਿ ਰੁਰੂ." (ਗੁਪ੍ਰਸੂ) ਮਨਸਿਮ੍ਰਿਤਿ ਵਿੱਚ ਇਸ ਮ੍ਰਿਗ ਦਾ ਮਾਂਸ ਸ਼੍ਰਾੱਧ ਵਿੱਚ ਦੇਣਾ ਵਿਧਾਨ ਕੀਤਾ ਹੈ. ਦੇਖੋ, ਅਃ ੩, ਸਃ ੨੬੭ ਤੋਂ ੨੭੦। ੨. ਇੱਕ ਦੈਤ, ਜਿਸ ਨੂੰ ਦੇਵੀ ਨੇ ਮਾਰਿਆ. ਇਸ ਦੀ ਕਥਾ ਭਵਿਸ਼੍ਯਪੁਰਾਣ ਵਿੱਚ ਹੈ.


रुरोद्. ਰੋਇਆ. ਰੋਈ। ੨. ਰੁਦਨ ਕਰਦੀ. ਰੋਂਦੀ. "ਰਾਵਨ ਤੀਰ ਰੁਰੱਤ ਭਈ ਜਬ." (ਰਾਮਾਵ) ਰੋਂਦੀ ਭਈ.


ਕ੍ਰਿ- ਖੋਏ ਜਾਣਾ। ੨. ਰੋਂਦਨ (ਲਤਾੜੇ) ਜਾਣਾ। ੩. ਧੂੜ (ਧੂਲਿ) ਵਿੱਚ ਮਿਲਣਾ. ਰਵਾਲ ਵਿੱਚ ਲਿਪਟਣਾ. "ਮੇਰਾ ਮੂੰਡੁ ਸਾਧਪਗਾ ਹੇਠਿ ਰੁਲਸੀ ਰੇ." (ਦੇਵ ਮਃ ੫) "ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁਛਤਾ." (ਗਉ ਮਃ ੪)