Meanings of Punjabi words starting from ਕ

ਦੇਖੋ, ਕਲਮਾਕੰਤ ਅਤੇ ਕਮਲਾਪਤਿ. "ਹਰਿਜਸ ਸੁਣਹਿ ਤਿਸੁ ਕਵਲਾਕੰਤਾ." (ਵਾਰ ਸੋਰ ਮਃ ੪)


ਗ੍ਰਾਸ. ਲੁਕਮਾ. ਦੇਖੋ, ਕਵਲ. "ਕਾਲੈ ਕਵਲੁ ਨਿਰੰਜਨ ਜਾਨੈ." (ਮਾਰੂ ਸੋਲਹੇ ਮਃ ੧) ਜੋ ਨਿਰੰਜਨ ਨੂੰ ਜਾਣਦਾ ਹੈ, ਉਹ ਕਾਲ ਦਾ ਗ੍ਰਾਸ ਕਰਦਾ ਹੈ. ਆਤਮਗ੍ਯਾਨੀ ਮੌਤ ਨੂੰ ਜਿੱਤਦਾ ਹੈ.


ਅ਼. [قُوّےٰ] ਕ਼ੁੱਵਾ. ਸੰਗ੍ਯਾ- ਕ਼ੁੱਵਤ ਦਾ ਬਹੁ ਵਚਨ. ਤਾਕਤ. ਸ਼ਕਤਿ. ਬਲ। ੨. ਦੇਖੋ, ਕਵਾਇ.


ਦੇਖੋ, ਕਵਾ। ੨. ਕੁਆਉ. ਵਾਕ੍ਯ. ਹੁਕਮ. "ਕੀਤਾ ਪਸਾਉ ਏਕੋ ਕਵਾਉ." (ਜਪੁ) ਦੇਖੋ, ਕਵ ਧਾ। ੩. ਦੇਖੋ.


ਦੇ ਲੈਸਹਿ ਜਿੰਦ ਕਵਾਉ. (ਵਾਰ ਆਸਾ) ਦੇਹਰੂਪ ਪੋਸ਼ਾਕ.; ਅ਼. [قبا] ਕ਼ਬਾ. ਸੰਗ੍ਯਾ- ਪੋਸ਼ਾਕ. ਅਮੀਰ ਦਾ ਲਿਬਾਸ. "ਗੁਰਿ ਦੀਬਾਣਿ ਕਵਾਇ ਪੈਨਾਈਓ." (ਸ੍ਰੀ ਮਃ ੫. ਪੈਪਾਇ) "ਗਲਹੁ ਕਵਾਇ ਖੋਲ ਪਹਿਨਾਈ." (ਭਾਗੁ) ੨. ਦੇਖੋ, ਕਵਾ.


ਅ਼. [قواعِد] ਕ਼ਾਇ਼ਦਹ ਦਾ ਬਹੁ ਵਚਨ. ਨਿਯਮ। ੨. ਫ਼ੌਜ ਦੀ ਸਿਖ੍ਯਾ ਦੇ ਨਿਯਮਾਂ ਅਨੁਸਾਰ ਜੋ ਕਸਰਤ ਫੌਜਾਂ, ਜਾਂ ਸਕੂਲਾਂ ਵਿੱਚ ਸਿਖਾਈ ਜਾਂਦੀ ਹੈ. "ਕਰੈਂ ਕਵਾਇਦ ਵਿਦ੍ਯਾ ਸੰਗ." (ਗੁਪ੍ਰਸੂ)


ਦੇਖੋ, ਕਵਾਇ. "ਕਹਾਂ ਸੁ ਲਾਲ ਕਵਾਈ." (ਆਸਾ ਅਃ ਮਃ ੧)


ਵਿ- ਕਵਚਧਾਰੀ. ਕਵਚੀ. "ਭਯੋ ਰੇਣੁਕਾ ਤੇ ਕਵਾਚੀ ਕੁਠਾਰੀ." (ਪਾਰਸਾਵ)


ਸੰ. ਸੰਗ੍ਯਾ- ਜੋ ਕ (ਹਵਾ) ਨੂੰ ਅੰਦਰ ਬਾਹਰ ਕਰੇ, ਕਪਾਟ. ਤਖ਼ਤਾ. ਪਟ. ਕਿਵਾੜ.