ਦੇਖੋ, ਚੁਆਤਾ. "ਜ੍ਵਲਿਤ ਹਾਥ ਮੇ ਗਹ੍ਯੋ ਚੁਮਾਤਾ." (ਗੁਪ੍ਰਸੂ)
ਚੁੰਮਕੇ. ਚੁੰਬਨ ਕਰਕੇ. "ਆਪਨੜੈ ਘਰਿ ਜਾਈਐ ਪੈਰ ਤਿਨ੍ਹਾਂ ਦੇ ਚੁੰਮਿ." (ਸ. ਫਰੀਦ)
nan
nan
ਸੰਗ੍ਯਾ- ਜ਼ਿਮੀਦੋਜ਼ ਚੁਲ੍ਹਾ। ੨. ਵਿ- ਪ੍ਰਚੁਰ (ਬਹੁਤ- ਅਧਿਕ) ਦਾ ਸੰਖੇਪ। ੩. ਸੰ चुर् ਧਾ- ਚੁਰਾਉਣਾ, ਜਲਣਾ, ਮੱਚਣਾ.
ਸੰ. ਚਤੁਸ੍ਪਥ. ਸੰਗ੍ਯਾ- ਉਹ ਥਾਂ, ਜਿੱਥੇ ਚਾਰ ਰਾਹ ਇਕੱਠੇ ਹੋਣ.
ਅੰਮ੍ਰਿਤਸਰ ਦੇ ਪਾਸ ਇੱਕ ਥਾਂ, ਜਿੱਥੇ ਸ਼ਾਹੀਸੈਨਾ ਨਾਲ ਛੀਵੇਂ ਸਤਿਗੁਰੂ ਦਾ ਸੰਮਤ ੧੬੮੫ ਵਿੱਚ ਪਹਿਲਾ ਜੰਗ ਹੋਇਆ. ਇੱਥੇ ਚੌਰਾਹੇ ਤੇ ਇੱਕ ਅਟਾਰੀ ਬਣੀ ਹੋਈ ਸੀ, ਜਿਸ ਕਾਰਣ ਇਹ ਸੰਗ੍ਯਾ- ਪ੍ਰਸਿੱਧ ਹੋਈ.