Meanings of Punjabi words starting from ਜ

ਦੇਖੋ, ਜਿਹਵਾ ਅਤੇ ਜਿਹ੍ਵਾ. "ਜੀਭ ਰਸਾਇਣਿ ਸਾਚੈ ਰਾਤੀ." (ਮਾਰੂ ਸੋਲਹੇ ਮਃ ੧)#ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ,#ਜੀਭ ਕਰੈ ਉਦਯੋਗ ਜੀਭ ਲੈ ਕੈਦ ਕਰਾਵੈ,#ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ,#ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ,#ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ,#"ਬੈਤਾਲ" ਕਹੈ ਵਿਕ੍ਰਮ ਸੁਨੋ! ਜੀਭ ਸੰਭਾਰ ਬੋਲਿਯੇ.


ਜੀਭ ਤੋਂ. "ਜੀਭੈ ਬਾਝਹੁ ਬੋਲਣਾ." (ਵਾਰ ਮਾਝ ਮਃ ੨) "ਇਕ ਦੂ ਜੀਭੌ ਲਖ ਹੋਹਿ." (ਜਪੁ)


ਜੀ (ਪਾਣੀ) ਵਿੱਚ ਜਿਮ ਦਾ ਮਗ (ਰਸਤਾ) ਹੋਵੇ, ਸਰਪ ਸੱਪ, "ਤਬ ਜੀਮਗ ਪਾਤਾਲ ਸਿਧਾਯਾ." (ਨਾਪ੍ਰ)


ਸੰ. जिम ਧਾ- ਖਾਣਾ, ਭੋਜਨ ਕਰਨਾ। ੨. ਸੰ. ਜੇਮਨ. ਸੰਗ੍ਯਾ- ਭੋਜਨ ਭਕ੍ਸ਼੍‍ਣ ਕਰਨਾ. ਪ੍ਰਸਾਦ ਛਕਣਾ.


ਸੰ. ਸੰਗ੍ਯਾ- ਜੋ ਜੀ (ਪਾਣੀ) ਨੂੰ ਮੂਤ (ਬੰਨ੍ਹ) ਰੱਖੇ. ਬੱਦਲ. ਮੇਘ. "ਜੀਮੂਤ ਸਮੰ ਘਹਰਾਵਤ ਹੈ." (ਸਲੋਹ) ੨. ਪਰਬਤ। ੩. ਸੂਰਜ। ੪. ਇੰਦ੍ਰ। ੫. ਇੱਕ ਪਹਿਲਵਾਨ, ਜੋ ਭੀਮਸੈਨ ਨੇ ਰਾਜਾ ਵਿਰਾਟ ਦੇ ਅਖਾੜੇ ਵਿੱਚ ਪਛਾੜਿਆ ਸੀ.


ਸੰ. ਸੰਗ੍ਯਾ- ਇੰਦ੍ਰ, ਜੋ ਮੇਘ ਨੂੰ ਚਲਾਉਂਦਾ ਹੈ. ਮੇਘ ਦੀ ਸਵਾਰੀ ਕਰਨ ਵਾਲਾ ਇੰਦ੍ਰ ਦੇਵਤਾ। ੨. ਸ਼ਾਲਿਵਾਹਨ ਰਾਜੇ ਦਾ ਇੱਕ ਪੁਤ੍ਰ.