Meanings of Punjabi words starting from ਨ

ਕ੍ਰਿ- ਨਿ- ਚ੍ਯਵਨ. ਟਪਕਾਉਣਾ. ਵਸਤ੍ਰ ਆਦਿ ਨੂੰ ਦਬਾਕੇ ਪਾਣੀ ਚੁਆਉਣਾ. ਨਿਚੋੜਨਾ. "ਚੀਰ ਪਖਾਰਤ ਨਾਦ ਉਠਾਯ ਨਿਚੋਰਤ." (ਗੁਪ੍ਰਸੂ) "ਰਸ ਕਾਨ ਨਿਚੋਲੈ." (ਕ੍ਰਿਸਨਾਵ) "ਮੋਤਿਨ ਕੀ ਮਾਲ ਲੈ ਨਿਚੋਵਤੀ."#ਕਵਿ (੫੨) ਮੁਸੀਬਤ ਦੀ ਮਾਰੀ, ਤ੍ਰਿਖਾ ਬੁਝਾਉਣ ਲਈ ਮੋਤੀਆਂ ਦੀ ਮਾਲਾ ਨੂੰ ਨਿਚੋੜਦੀ ਹੈ ਕਿ ਇਸ ਵਿੱਚੋਂ ਜਲ ਚੋਵੇਗਾ.


ਨਤੀਜਾ. ਸਿੱਧਾਂਤ. ਤਤ੍ਵ. ਸਾਰ. Conclusion.


ਦੇਖੋ, ਨਿਚੋਲਨਾ.


ਵਿ- ਨਿਸ਼੍ਚਿੰਤ. ਬੇਫ਼ਿਕਰ. "ਹਉਮੈ ਮਾਰਿ ਨਿਚੰਦੁ." (ਸ੍ਰੀ ਮਃ ੩)


ਦੇਖੋ, ਨਿੱਛ.


ਸੰਗ੍ਯਾ- ਛਿੱਕਾ. ਛਿੱਕ. ਦੇਖੋ, ਛਿੱਕ.


ਦੇਖੋ, ਨਕ੍ਸ਼੍‍ਤ੍ਰ। ੨. ਦੇਖੋ, ਨਿਛਤ੍ਰੀ.


ਵਿ- ਛਤ੍ਰ ਰਹਿਤ। ੨. ਕ੍ਸ਼੍‍ਤ੍ਰਿਯ ਬਿਨਾ. ਕ੍ਸ਼੍‍ਤ੍ਰਿਯ (ਛਤ੍ਰੀ) ਜਾਤਿ ਤੋਂ ਖਾਲੀ. "ਨਿਛਤ੍ਰਾ ਪ੍ਰਿਥੀ ਬਾਰ ਇੱਕੀਸ ਕਰ ਹੈ." (ਚਰਿਤ੍ਰ ੧) "ਇੱਕਿਸ ਬਾਰ ਨਿਛਤ੍ਰੀ ਧਰਨੀ." (ਨਾਪ੍ਰ) ਦੇਖੋ, ਪਰਸੁਰਾਮ.


ਅ਼. [نِثاور] ਨਿਸਾਰ. ਸੰਗ੍ਯਾ- ਵਾਰਣਾ. ਕੁਰਬਾਨੀ. ਸਿਰ ਉੱਪਰੋਂ ਵਾਰਕੇ ਕਿਸੇ ਵਸਤੂ ਦਾ ਵਿਖੇਰਨਾ.