Meanings of Punjabi words starting from ਭ

ਸੰ. भ्रञ्ज्. ਧਾ- ਭੁੰਨਣਾ. ਰਾੜ੍ਹਨਾ.


ਭ੍ਰਾਤ੍ਰਿਭਾਵ. ਭਾਈਪੁਣਾ.


ਸੰ. भ्रम्. ਧਾ- ਘੁੰਮਣਾ. ਚਕ੍ਰਾਕਾਰ ਫਿਰਨਾ, ਭਟਕਣਾ, ਖੇਡਣਾ, ਉਲਟਪੁਲਟ ਹੋਣਾ। ੨. ਸੰਗ੍ਯਾ- ਭਰਮ. ਭੁਲੇਖਾ. ਮਿਥ੍ਯਾਗ੍ਯਾਨ. "ਭ੍ਰਮ ਕਾਟੇ ਗੁਰਿ ਆਪਣੈ." (ਆਸਾ ਮਃ ੫) ਦੇਖੋ, ਭਰਮ ੫। ੩. ਭ੍ਰਮਣ. "ਬਿਨਸੈ ਭ੍ਰਮ ਭ੍ਰਾਂਤਿ." (ਬਿਲਾ ਮਃ ੫) ੪. ਇੱਕ ਰੋਗ, ਜਿਸ ਦਾ ਨਾਉਂ ਚਿੱਤਭ੍ਰਮ ਅਤੇ ਭ੍ਰਮਚਿੱਤ ਭੀ ਹੈ. ਗਰਮ ਖ਼ੁਸ਼ਕ ਪਦਾਰਥ ਖਾਣ ਪੀਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤਾ ਵਰਤਣ, ਬਹੁਤ ਮੈਥੁਨ ਕਰਨ, ਭੁੱਖ ਤੇਹ ਦਾ ਦੁੱਖ ਸਹਾਰਨ, ਚਿੰਤਾ ਸ਼ੋਕ ਅਪਮਾਨ ਆਦਿਕ ਕਾਰਣਾਂ ਤੋਂ ਦਿਮਾਗ ਵਿੱਚ ਖਰਾਬੀ ਆ ਜਾਂਦੀ ਹੈ, ਜਿਸ ਤੋਂ ਵਿਚਾਰਸ਼ਕਤੀ ਆਪਣਾ ਕੰਮ ਨਹੀਂ ਕਰਦੀ. ਚਿੱਤ ਡਾਵਾਂਡੋਲ ਦਸ਼ਾ ਵਿੱਚ ਰਹਿਂਦਾ ਹੈ. ਮੂਹੋਂ ਅਰਲ ਬਰਲ ਬਾਤਾਂ ਨਿਕਲਦੀਆਂ ਹਨ. ਭ੍ਰਮ ਦਾ ਰੋਗੀ ਸਭ ਚੀਜਾਂ ਨੂੰ ਭੌਂਦੀਆਂ (ਘੁੰਮਦੀਆਂ) ਕਦੇ ਆਪਣੇ ਆਪ ਨੂੰ ਭੌਂਦਾ ਦੇਖਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਹਰ ਵੇਲੇ ਪ੍ਰਸੰਨਤਾ ਦੇ ਸਾਧਨ ਕਰਨੇ, ਕਬਜ ਦੂਰ ਕਰਨ ਵਾਲੇ ਫਲ ਭੋਜਨ ਆਦਿ ਖਾਣੇ, ਤਾਲੂਏ ਪੁਰ ਬੱਕਰੀ ਦੇ ਦੁੱਧ ਦੀਆਂ ਧਾਰਾਂ ਮਾਰਨੀਆਂ, ਮੱਖਣ ਝੱਸਣਾ, ਦੁੱਧ ਮਲਾਈ ਮੱਖਣ ਬਦਾਮਰੌਗਨ ਖਾਣਾ ਪੀਣਾ, ਬ੍ਰਾਹਮੀਘ੍ਰਿਤ ਸੇਵਨ ਕਰਨਾ, ਧਮਾਸੇ ਦੇ ਕਾੜ੍ਹੇ ਵਿੱਚ ਘੀ ਪਾਕੇ ਪੀਣਾ ਆਦਿਕ. ਉਨਮਾਦ ਰੋਗ ਵਿੱਚ ਜੋ ਇਲਾਜ ਲਿਖਿਆ ਹੈ, ਉਹ ਸਭ ਭ੍ਰਮ ਰੋਗ ਵਾਲੇ ਨੂੰ ਗੁਣਕਾਰੀ ਹੈ। ੫. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਭ੍ਰਾਂਤਿ ੪.


ਆਤਮਗ੍ਯਾਨ ਜਿਸ ਨੂੰ ਨਹੀਂ, ਕੇਵਲ ਵਿਦ੍ਯਾ ਦਾ ਪੰਡਿਤ. ਅਗ੍ਯਾਨੀ ਹੋਣ ਤੇ ਭੀ ਜੋ ਭ੍ਰਮ ਦੇ ਕਾਰਣ ਆਪਣੇ ਤਾਈਂ ਗ੍ਯਾਨੀ ਜਾਣਦਾ ਹੈ. "ਪਰਿਓ ਕਾਲੁ ਸਭੈ ਜਗ ਉਪਰਿ, ਮਾਹਿ ਲਿਖੇ ਭ੍ਰਮ ਗਿਆਨੀ." (ਸੋਰ ਕਬੀਰ)


ਸੰਗ੍ਯਾ- ਭ੍ਰਮਗ੍ਰੰਥਿ. ਅਵਿਦ੍ਯਾ ਦੀ ਗੱਠ. "ਮੋਹ ਮਗਨ ਲਪਟਿਓ ਭ੍ਰਮਗਿਰਹ." (ਰਾਮ ਮਃ ੫)


ਦੇਖੋ, ਭ੍ਰਮ ੪। ੨. ਵਿ- ਭ੍ਰਮ ਸਹਿਤ ਹੈ ਜਿਸ ਦਾ ਚਿੱਤ. ਜਿਸ ਦਾ ਮਨ ਭੁਲੇਖੇ ਵਿੱਚ ਪੈ ਗਿਆ ਹੈ.


ਸੰਗ੍ਯਾ- ਘੁੰਮਣਾ. ਚਕ੍ਰਾਕਾਰ ਫਿਰਨਾ। ੨. ਵਿਚਰਨਾ। ੩. ਸ਼ੱਕ ਵਿੱਚ ਪੈਣਾ। ੪. ਮਨ ਦਾ ਕਾਇਮ ਨਾ ਰਹਿਣਾ.


ਸੰਗ੍ਯਾ- ਘੁਮੇਰੀ. ਸਿਰ ਨੂੰ ਆਈ ਗਿਰਦਨੀ. "ਚੂਕੀ ਅਹੰਭ੍ਰਮਣੀ." (ਗਉ ਅਃ ਮਃ ੧)


ਘੁੰਮਦਾ. ਚਕ੍ਰ ਦਿੰਦਾ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ." (ਗੂਜ ਕਬੀਰ) ਤੇਲੀ ਦੇ ਬਲਦ ਵਾਂਙ। ੨. ਸੰਗ੍ਯਾ- ਭ੍ਰਮਤ੍ਰ. ਭ੍ਰਮ ਦਾ ਭਾਵ. "ਭ੍ਰਮਤ ਬਿਆਪਤ ਜਰੇ ਕਿਵਾਰਾ। ਜਾਣੁ ਨ ਪਾਈਐ ਪ੍ਰਭਦਰਬਾਰਾ." (ਸੂਹੀ ਅਃ ਮਃ ੫) ਭ੍ਰਮਤ੍ਵ (ਮਿਥ੍ਯਾ ਖ਼ਯਾਲ) ਅਤੇ ਵ੍ਯਾਪੱਤਿ (ਬਦਬਖ਼ਤੀ), ਕਿਵਾੜ ਭਿੜੇ ਹੋਏ ਹਨ.