Meanings of Punjabi words starting from ਅ

ਸੰ. ਸੰਗ੍ਯਾ- ਝੂਠੀ ਕਲਪਨਾ। ੨. ਇੱਕ ਦੇ ਵਿਹਾਰ ਨੂੰ ਅਗ੍ਯਾਨ ਕਰਕੇ ਦੂਜੇ ਵਿੱਚ ਕਲਪਨਾ. ਜਿਵੇਂ ਮਾਇਆ ਦੇ ਵਿਹਾਰ ਨੂੰ ਕਰਤਾਰ ਵਿੱਚ ਆਰੋਪਣਾ। ੩. ਚੜ੍ਹਨਾ. ਆਰੋਹਣ.


ਸੰ. ਸੰਗ੍ਯਾ- ਗ੍ਰੰਥ ਦਾ ਹਿੱਸਾ. ਪਰਿਛੇਦ. ਬਾਬ. ਸੁਰਗ.


ਸੰ. अधिष्ठातृ- ਅਧਿਸ੍ਠਾਤ੍ਰਿ. ਸੰਗ੍ਯਾ- ਪ੍ਰਬੰਧ ਕਰਨ ਵਾਲਾ. ਮੁਖੀਆ. ਪ੍ਰਧਾਨ.


ਸੰ. ਸੰਗ੍ਯਾ- ਰਹਿਣ ਦੀ ਥਾਂ. ਨਗਰ। ੨. ਘਰ। ੩. ਆਧਾਰ. ਸਹਾਰਾ.


ਵਿ- ਬਹੁਤ "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧) ੨. ਸ਼ੇਸ. ਬਾਕੀ। ੩. ਸੰਗ੍ਯਾ- ਪੰਜਾਬੀ ਵਿੱਚ ਇਕ ਮਾਤ੍ਰਾ, ਜੋ ਦੂਜ ਦੇ ਚੰਦ ਜੇਹੀ ਹੁੰਦੀ ਹੈ, ਅਤੇ ਦੁੱਤ (ਦ੍ਵਿਤ੍ਵ) ਦਾ ਕੰਮ ਦਿੰਦੀ ਹੈ. ਜਿਵੇਂ "ਅੱਲਾ" ਅਧਿਕ ਨਾਲ "ਲ" ਦੋ ਹੋ ਗਏ। ੪. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਆਧੇਯ ਦੇ ਮੁਕਾਬਲੇ ਆਧਾਰ ਦੀ ਅਧਿਕਤਾ ਵਰਣਨ ਕਰਨੀ. "ਜਹਿਂ ਅਧੇਯ ਤੇ ਅਧਿਕ ਅਧਾਰ." (ਗਰਬਗੰਜਨੀ)#"ਰੋਮ ਰੋਮ ਵਿੱਚ ਰੱਖਿਓਨ#ਕਰ ਬ੍ਰਹਮੰਡ ਕਰੋੜ ਸੁਮਾਰਾ." (ਭਾਗੁ)#ਇਸ ਥਾਂ ਆਧੇਯ ਬ੍ਰਹਮੰਡ ਨਾਲੋਂ ਰੋਮ ਆਧਾਰ ਦੀ ਅਧਿਕਤਾ ਕਹੀ.