Meanings of Punjabi words starting from ਕ

ਸੰ. ਸੰਗ੍ਯਾ- ਕਾੜ੍ਹਾ. ਜੋਸ਼ਾਂਦਾ. ਚਾਰ ਤੋਲੇ ਦਵਾ ਵਿੱਚ ਚੌਸਠ ਤੋਲੇ ਪਾਣੀ ਪਾਕੇ ਉਬਾਲਣਾ ਅਤੇ ਉਸ ਦਾ ਚੌਥਾ ਹਿੱਸਾ ਪਾਣੀ ਬਾਕੀ ਰੱਖਣਾ, ਵੈਦ੍ਯਕ ਗ੍ਰੰਥਾਂ ਵਿੱਚ ਕ੍ਵਾਥ ਦੀ ਇਹ ਰੀਤਿ ਦੱਸੀ ਹੈ.


ਅ਼ [قواد] ਕ਼ੱਵਾਦ. ਵਿ- ਭੜੂਆ. ਨਿਰਲੱਜ. ਬੇਗ਼ੈਰਤ. "ਦਰਗਹਿ ਹੋਨ ਖੁਆਰ ਕਵਾਦੇ." (ਭਾਗੁ) ੨. ਰਹਨੁਮਾ. ਆਗੂ. "ਦਿਲ ਮਹਿ ਸੋਚਿ ਬਿਚਾਰਿ ਕਵਾਦੇ! ਭਿਸਤ ਦੋਜਕ ਕਿਨਿ ਪਾਈ?" (ਆਸਾ ਕਬੀਰ) ਹੇ ਮੁਸਲਮਾਨਾਂ ਦੇ ਆਗੂ! ਦਿਲ ਵਿੱਚ ਵਿਚਾਰ। ੩. ਦੇਖੋ, ਕਬਾਦਾ.


ਦੇਖੋ, ਆਦਿਕਵਿ. "ਧ੍ਰੂ ਪ੍ਰਹਿਲਾਦ ਕਵਾਦਿ ਤਿਲੋਚਨ." (ਨਾਪ੍ਰ)


ਕ੍ਰਿ. ਵਿ- ਕਹੀਂ ਭੀ. ਕਿਤੇ ਭੀ.


ਦੇਖੋ, ਕਵਾਇਦ.


ਦੇਖੋ, ਕੁਆਰ ੩. ਦੇਖੋ, ਕੁਮਾਰ. "ਜਾਨਤ ਹੋਂ ਘਨ ਕ੍ਵਾਰ ਕੋ ਗਰਜਤ, ਬਰਸ ਨ ਆਇ." (ਕ੍ਰਿਸਨਾਵ) ਅੱਸੂ ਦਾ ਬੱਦਲ ਗੱਜਦਾ ਹੈ, ਵਰ੍ਹਦਾ ਨਹੀਂ.


ਦੇਖੋ, ਕੁਮਾਰ.