Meanings of Punjabi words starting from ਚ

ਤੈਮਿਲ ਭਾਸਾ ਵਿੱਚ Shuruttu ਦਾ ਅਰਥ ਹੈ ਤਮਾਖੂ ਦਾ ਲਪੇਟਿਆ ਹੋਇਆ ਬੱਤੀ ਦੇ ਆਕਾਰ ਦਾ ਪੱਤਾ. ਇਸੇ ਦੇ ਅਨੇਕ ਰੂਪ ਅੰਗ੍ਰੇਜ਼ੀ ਲੇਖਕਾਂ ਨੇ ਬਣਾ ਲਏ, ਯਥਾ- Cheroot, Cherute, chiroot, Sharute, sharoot, Cheroot. ਚੁਰਟ ਦੀਆਂ ਅਨੇਕ ਸ਼ਕਲਾਂ ਬਦਲੀਆਂ ਹਨ. ਇਸ ਵੇਲੇ ਸੀਗਾਰ Cigar ਅਤੇ Cigarette ਭੀ ਇਸੇ ਦੇ ਹੀ ਰੂਪਾਂਤਰ ਹਨ. ਵਿਦ੍ਵਾਨ ਡਾਕਟਰਾਂ ਨੇ ਇਸ ਦੇ ਅਨੇਕ ਔਗੁਣ ਦੱਸੇ ਹਨ ਅਰ ਸਿੱਧ ਕੀਤਾ ਹੈ ਕਿ ਦਿਲ ਦਿਮਾਗ ਪੱਠੇ ਜਿਗਰ ਅਤੇ ਮੇਦੇ ਆਦਿਕ ਅੰਗਾਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ. ਪਰ ਇਸ ਦੇ ਵਰਤਣ ਦੀ ਭੈੜੀ ਵਾਦੀ ਘਟਣ ਦੀ ਥਾਂ ਨਿੱਤ ਵਧ ਰਹੀ ਹੈ,#ਜੇਹਾ ਕਿ Imperial Econimic Committee ਦੀ ਰਪੋਰਟ ਤੋਂ ਪ੍ਰਤੀਤ ਹੁੰਦਾ ਹੈ- The annual consumption of cigarettes in India is now about 6, 500, 000, 000 as compared with under 1, 000, 000, 000 before the war.


ਸੰ. चुरण् ਧਾ- ਚੁਰਾਉਣਾ, ਮੂਸਨਾ, ਹਰਣ.


ਪੂ. ਚੋਰ. ਚੁਰਾਉਣ ਵਾਲਾ.


ਦੇਖੋ, ਚੁਲਾ. "ਚੁਰਾ ਕੀਨ ਮੁਖ ਹਾਥ ਪਖਾਰੇ." (ਗੁਪ੍ਰਸੂ)