Meanings of Punjabi words starting from ਜ

ਸੰ. ਸੰਗ੍ਯਾ- ਧੂੰਆਂ. जीम्तवाहिन.


ਦੇਖੋ, ਜਿਯ ਅਤੇ ਜੀਅ.


ਸੰ. ਵਿ- ਚਾਲਾਕ। ੨. ਸੰਗ੍ਯਾ- ਜੀਰਾ. ਜੀਰਕ। ੩. ਖੜਗ. ਸ਼੍ਰੀ ਸਾਹਿਬ। ੪. ਫ਼ਾ. [زیِر] ਸਾਜ਼ ਦੀ ਛੋਟੀ ਤਾਰ, ਜਿਸ ਦਾ ਸੁਰ ਉੱਚਾ (ਤਿੱਖਾ) ਹੁੰਦਾ ਹੈ, ਜਿਸ ਨੂੰ ਪੰਜਾਬੀ ਵਿੱਚ ਜੀਲ ਆਖਦੇ ਹਨ.


ਸੰ. ਸੰਗ੍ਯਾ- ਜੀਰਾ. ਫ਼ਾ. [زیِرہ] ਜ਼ੀਰਹ. L. Cumminum Cyminum. ਸੌਂਫ ਤੋਂ ਛੋਟੇ ਬੀਜ ਅਤੇ ਸੁਗੰਧ ਵਾਲਾ ਇੱਕ ਪੌਧਾ, ਜੋ ਡੇਢ ਦੋ ਹੱਥ ਉੱਚਾ ਹੁੰਦਾ ਹੈ. ਇਸ ਦਾ ਬੀਜ ਮਸਾਲੇ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਹ ਸਫੇਦ ਅਤੇ ਕਾਲਾ ਦੋ ਪ੍ਰਕਾਰ ਦਾ ਹੁੰਦਾ ਹੈ. ਚਿੱਟਾ ਸਰਦ ਅਤੇ ਕਾਲਾ ਗਰਮ ਹੈ.¹ ਦੋਵੇਂ ਜੀਰੇ ਪੇਟ ਅਤੇ ਮੂੰਹ ਦੇ ਰੋਗਾਂ ਨੂੰ ਦੂਰ ਕਰਦੇ ਹਨ. ਆਂਤ ਦੀ ਮੈਲ ਵਿੱਚ ਪੈਦਾ ਹੋਏ ਕੀੜਿਆਂ ਨੂੰ ਮਾਰਦੇ ਹਨ. ਗੁਰਦਿਆਂ ਨੂੰ ਪੁਸ੍ਟ ਕਰਦੇ ਹਨ. ਬਲਗਮ ਹਟਾਉਂਦੇ ਅਤੇ ਰਤੂਬਤ ਖ਼ੁਸ਼ਕ ਕਰਦੇ ਹਨ. ਦੇਖੋ, ਜੀਰਾ.


ਸੰ. ਜੀਰ੍‍ਣ. ਵਿ- ਪੁਰਾਣਾ। ੨. ਬਹੁਤ ਬੁੱਢਾ। ੩. ਪਚਿਆ ਹੋਇਆ. ਹਜਮ। ੪. ਸੰਗ੍ਯਾ- ਜ਼ੀਰਾ. ਜੀਰਕ। ੫. ਪੰਜਾਬੀ ਵਿੱਚ ਅਜੀਰਣ ਦੀ ਥਾਂ ਅਕਸਰ ਜੀਰਣ ਸ਼ਬਦ ਆਇਆ ਹੈ. ਦੇਖੋ, ਜੀਰਨ। ੬. ਡਿੰਗ. ਜੁਆਰ. ਜਵਾਰ ਨਾਮਕ ਅੰਨ.


ਜੀਰ੍‍ਣ- ਅੰਬਰ. ਸੰਗ੍ਯਾ- ਪੁਰਾਣੇ ਵਸਤ੍ਰ। ੨. ਵਿ- ਪਾਟੇ ਹੋਏ ਵਸਤ੍ਰਾਂ ਵਾਲਾ.


ਦੇਖੋ, ਜੀਰਣ। ੨. ਅਜੀਰਣ. ਅਨਪਚ. ਦੇਖੋ, ਜੀਰਣ ੫. "ਕਰਤ ਮਾਨ ਇਹ ਹੈ ਵਡ ਜੀਰਨ xxx ਰਿਦੈ ਗਰੀਬੀ ਚੂਰਨ ਖਾਈ." (ਨਾਪ੍ਰ)


ਦੇਖੋ, ਜੀਰਕ.#"ਧਨ੍ਯ ਗੁਰੂ ਪੁਨ ਧਨ੍ਯ ਹੋ ਊਧਵ!#ਕ੍ਯੋਂ ਨ ਹਰੋਂ ਸਭ ਕੀ ਸਭ ਪੀਰਾ?#ਜਾਨਤ ਧਾਤੁ ਬਨਾਇ ਸਭੈ ਰਸ#ਨਾਰ¹ ਬਿਚਾਰ ਜਿਤੀ ਤਦਬੀਰਾ, ਸਾਚ ਹੂੰ ਵੈਦ ਅਪੂਰਬ ਹੋਂ ਤੁਮ#"ਦਾਸ ਜੂ" ਫੋਰਤ ਕੰਠ ਮਤੀਰਾ, ਲੋਗਨ ਰੋਗ ਭਏ ਤਬ ਹੀ ਸੁਨ#ਜੋਗ ਦਯੋ ਜਬ ਊਂਟਨ ਜੀਰਾ.²


ਗੁਜ. ਸੰਗ੍ਯਾ- ਮੁਰਦਿਆਂ ਦੇ ਦੱਬਣ ਦੀ ਥਾਂ. ਕ਼ਬਰਿਸਤਾਨ "ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ." (ਸ. ਫਰੀਦ) ੨. ਅ਼. [جیِران] ਜੀਰਾਨ. ਜਾਰ (ਪੜੋਸੀ) ਦਾ ਬਹੁ ਵਚਨ. ਪੜੋਸੀਲੋਕ.


ਕ਼ਬਿਰਸਤਾਨ ਵਿੱਚ. ਦੇਖੋ, ਜੀਰਾਣ ੧. "ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ." (ਸ੍ਰੀ ਮਃ ੧)