Meanings of Punjabi words starting from ਨ

ਸੰਗ੍ਯਾ- ਛੁਟਕਾਰਾ. ਰਿਹਾਈ.


ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)


ਵਿ- ਨਿਰਰਥਕ ਹੈ ਜਿਸ ਦਾ ਜਨਮ.


ਸੰਗ੍ਯਾ- ਆਤਮਾ ਆਨੰਦ."ਨਿਜਸੁਖ ਮਾਹਿ ਸਮਾਇਆ." (ਬਸੰ ਮਃ ੯)


ਵਿ- ਨਜ਼ਦੀਕ ਦਾ ਸੰਖੇਪ.


ਵ੍ਯ- ਖ਼ਾਸ ਕਰਕੇ, ਵਿਸ਼ੇਸ ਕਰਕੇ. ਚੰਗੀ ਤਰਾਂ. ਬਖ਼ੂਬੀ. ਦੇਖੋ, ਨਿਜ ੩.


ਨਜ਼ਦੀਕ (ਨੇੜੇ) ਆਨਾ. ਪਾਸ ਆਇਆ, ਆਈ. ਦੇਖੋ, ਨਜਿਕਾਨਾ. "ਸਾਢਸਤੀ ਤਨਧਰ ਨਿਜਕਾਨੀ." (ਗੁਪ੍ਰਸੂ)


ਸੰਗ੍ਯਾ- ਆਪਣੀ ਦਸ਼ਾ. ਆਪਣੀ ਹਾਲਤ। ੨. ਆਪਣੇ ਆਪ ਦੀ ਸਮਝ.