Meanings of Punjabi words starting from ਬ

ਵ੍ਯ- ਬਿਨਾ. ਰਹਿਤ. "ਬਾਝ ਗੁਰੂ ਗੁਬਾਰੁ ਹੈ." (ਸ੍ਰੀ ਅਃ ਮਃ ੧) ੨. ਦੇਖੋ, ਵਾਹ੍ਯ.

ਦੇਖੋ, ਬਾਝ. "ਅਖੀ ਬਾਝਹੁ ਵੇਖਣਾ." (ਮਃ ੨. ਵਾਰ ਮਾਝ)

ਦੇਖੋ, ਬਾਝ. "ਪਿਰ ਬਾਝੜਿਅਹੁ, ਮੇਰੇ ਪਿਆਰੇ, ਆਙਣਿ ਧੂੜਿ ਲੁਤੇ." (ਆਸਾ ਛੰਤ ਮਃ ੪)

ਦੇਖੋ, ਬਾਝ. "ਬਾਝੁ ਗੁਰੂ ਜਗਤੁ ਬਉਰਾਨਾ." (ਮਃ ੧. ਵਾਰ ਮਲਾ)

ਦੇਖੋ, ਬਾਝਹੁ.

ਸੰਗ੍ਯਾ- ਵਿਪੱਤਿ. ਮੁਸੀਬਤ. "ਕੌਨ ਬਾਟ ਪਰੀ ਤਿਸੈ?" (ਹਜਾਰੇ ੧੦) ੨. ਵੱਟਾ. "ਏਕ ਬਨਕ ਨੇ ਦੀਨਸ ਬਾਟ." (ਗੁਪ੍ਰਸੂ) ੩. ਸੰ. ਵਾਟ. ਮਾਰਗ. ਰਸਤਾ. "ਦੂਰ ਰਹੀ ਉਹ ਜਨ ਤੇ ਬਾਟ." (ਗੁਪ੍ਰਸੂ) ੪. ਮੁਸਾਫਿਰੀ. "ਪੈਡੇ ਬਿਨੁ ਬਾਟ ਘਨੇਰੀ." (ਬਸੰ ਕਬੀਰ) ਦੇਖੋ, ਜੋਇਖਸਮ। ੫. ਘਰ. ਮਕਾਨ.

ਸੰਗ੍ਯਾ- ਵਾਟ (ਰਸ੍ਤਾ) ਖੋਹਣ ਵਾਲਾ. ਡਾਕੂ. ਵਾਟਪਾਰ. (ਸਨਾਮਾ)

ਸੰਗ੍ਯਾ- ਵਾਟਹਾ (ਡਾਕੂ) ਦਾ ਅਸਤ੍ਰ. ਪਾਸ਼ (ਫਾਹੀ). (ਸਨਾਮਾ)

ਵਾਟ (ਘਰ) ਅਤੇ ਸਫਰ. ਘਰ ਰਹਿਂਦੇ ਅਤੇ ਚਲਦੇ. ਦੇਖੋ, ਬਾਟ ੫। ੨. ਵਾਟ (ਮਾਰਗ) ਅਤੇ ਘਾਟ (ਪਹਾੜ ਦੀ ਘਾਟੀ ਅਰ ਦਰਿਆ ਦਾ ਪੱਤਨ). "ਕਾਰਜਿ ਕਾਮਿ ਬਾਟ ਘਾਟ ਜਪੀਜੈ." (ਆਸਾ ਮਃ ੫) "ਬਾਟ ਘਾਟ ਤੋਸਾ ਸੰਗਿ ਮੋਰੈ." (ਟੋਡੀ ਮਃ ੫)

ਸੰਗ੍ਯਾ- ਵਾਟ ਪਾੜਨ ਵਾਲਾ. ਰਾਹ ਖੋਹਣ ਵਾਲਾ, ਡਾਕੂ. "ਬਾਟਪਾਰਿ ਘਰੁ ਮੂਸ ਬਿਰਾਨੋ." (ਸਾਰ ਪਰਮਾਨੰਦ)