ਦੇਖੋ, ਭ੍ਰਮਣ.
nan
ਸੰਗ੍ਯਾ- ਘੁਮੇਰੀ ਚਕਰੀ। ੨. ਆਵਾਗਮਨ ਦੀ ਗਤਿ. ਜਨਮਾਂ ਵਿੱਚ ਫਿਰਨ ਦੀ ਦਸ਼ਾ. "ਗੁਰਮਤਿ ਭ੍ਰਮਨਿ ਚੁਕਾਈ." (ਗੂਜ ਅਃ ਮਃ ੧)
ਵਿ- ਕ੍ਰਮ ਕਰਕੇ ਭਵ (ਉਪਜਿਆ). ਮਿਥ੍ਯਾ- ਗ੍ਯਾਨ ਤੋਂ ਪੈਦਾ ਹੋਇਆ. "ਡਰੁ ਭ੍ਰਮਭਉ ਦੂਰਿ ਕਰਿ." (ਮਃ ੪. ਵਾਰ ਸੀ) ਭ੍ਰਮ ਤੋਂ ਉਪਜਿਆ ਡਰ ਦੂਰਕਰ.
ਭ੍ਰਮ (ਮਿਥ੍ਯਾਗ੍ਯਾਨ) ਦਾ ਪੜਦਾ. "ਭ੍ਰਮਭੀਤ ਜੀਤਿ ਮਿਟਾਵਉ." (ਆਸਾ ਮਃ ੫. ਪੜਤਾਲ) ਜੀ (ਚਿੱਤ) ਤੋਂ ਭ੍ਰਮ ਦਾ ਪੜਦਾ ਦੂਰ ਕਰੋ। ੨. ਭ੍ਰਮ ਦੀ ਭੀਤ (ਭਿੱਤਿ- ਫਸੀਲ) ਜਿੱਤਕੇ ਹਟਾਓ. ਭਾਵ ਭ੍ਰਮਰੂਪ ਕਿਲੇ ਦੀ ਕੰਧ ਤੋੜ ਸੁੱਟੋ.
ਦੇਖੋ, ਭ੍ਰਮਣ ਅਤੇ ਮਿਥ੍ਯਾਗ੍ਯਾਨ.
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ.
ਸੰਗ੍ਯਾ- ਭੌਰਿਆਂ ਦੀ ਹੈ ਜਿਸ ਦੇ ਧਨੁਸ ਨੂੰ ਪ੍ਰਤ੍ਯੰਚਾ (ਚਿੱਲਾ), ਕਾਮਦੇਵ. ਦੇਖੋ, ਅਲਿਪਨਚ.
ਸੰਗ੍ਯਾ- ਭ੍ਰਮਰ (ਭੌਰੇ) ਦੀ ਮਦੀਨ. ਭੌਰੀ। ੨. ਜਲਚਕ੍ਰਿਕਾ. ਪਾਣੀ ਦੀ ਘੁਮੇਰੀ. "ਜਮੁਨਾ ਭ੍ਰਮਰੀ ਨਾਭਿ ਗੰਭੀਰਾ." (ਨਾਪ੍ਰ) ੩. ਪਾਰਵਤੀ। ੪. ਮਿਰਗੀ ਰੋਗ.
ਵਿ- ਭ੍ਰਮਣ ਕਰਨ ਵਾਲੀ. ਹਰ ਥਾਂ ਵਿਚਰਨ ਵਾਲੀ. "ਭ੍ਰਮਾ ਭੈਹਰੀ ਭੀਮਰੂਪਾ." (ਪਾਰਸਾਵ)
ਸੰਗ੍ਯਾ- ਘੁਮਾਉ. ਗੇੜਾ. ਚਕ੍ਰ। ੨. ਭ੍ਰਮ ਦਾ ਭਾਵ.
ਕ੍ਰਿ- ਘੁਮਾਉਣਾ, ਗੇੜਾ ਦੇਣਾ। ੨. ਫੇਰਨਾ। ੩. ਭ੍ਰਮ ਵਿੱਚ ਪਾਉਣਾ। ੪. ਲੁਭਾਉਣਾ. ਮੋਹਿਤ ਕਰਨਾ.