Meanings of Punjabi words starting from ਰ

ਸੰ. रुण्ड. ਸੰਗ੍ਯਾ- ਸ਼ਿਰ ਬਿਨਾ ਸ਼ਰੀਰ. ਧੜ. ਕਬੰਧ। ੨. ਵਿ- ਲੂਲ੍ਹਾ। ੩. ਅੰਗਭੰਗ.


ਅੰਗਭੰਗ ਹੋਇਆ. ਦੇਖੋ, ਰੁੰਡ ੩. "ਰੁੰਡਿਤ ਮੁੰਡਿਤ ਏਕੈਸਬਦੀ." (ਗਉ ਕਬੀਰ) ਜਿਸ ਨੇ ਇੰਦ੍ਰੀ ਕੱਟ ਦਿੱਤੀ ਹੈ ਅਥਵਾ ਕੰਨ ਪੜਵਾ ਲਏ ਹਨ, ਉਹ ਰੁੰਡਿਤ ਹੈ.


ਰੋਇਆ. ਰੋਦਨ ਕੀਤਾ. "ਬਹੁੜਿ ਨ ਜੋਨੀ ਭਰਮ ਰੁਨਾ." (ਮਾਰੂ ਸੋਲਹੇ ਮਃ ੫) "ਨਾਨਕ ਰੁੰਨਾ ਬਾਬਾ ਜਾਣੀਐ, ਜੋ ਰੋਵੈ ਲਾਇ ਪਿਆਰੋ." (ਵਡ ਅਲਾਹਣੀ ਮਃ ੧) "ਪੰਚੇ ਰੁੰਨੇ ਦੁਖਿਭਰੇ." (ਸ੍ਰੀ ਮਃ ੧)


ਫ਼ਾ. [روُ] ਸੰਗ੍ਯਾ- ਚੇਹਰਾ। ੨. ਕਾਰਣ. ਸਬਬ. ਹੇਤੁ। ੩. ਅੱਗ ਸਾਮਣਾ। ੪. ਆਸਾ. ਉੱਮੇਦ.