Meanings of Punjabi words starting from ਅ

ਸੰਗ੍ਯਾ- ਜ਼੍ਯਾਦਤੀ. ਵਿਸ਼ੇਸਤਾ.


ਸੰ. ਸੰਗ੍ਯਾ- ਆਧਾਰ. ਸਹਾਰਾ। ੨. ਪ੍ਰਕਰਣ। ੩. ਸਿਰਲੇਖ. ਸਿਰਨਾਵਾਂ। ੪. ਵ੍ਯਾਕਰਣ ਅਨੁਸਾਰ ਉਹ ਕਾਰਕ, ਜੋ ਕਰਤਾ ਅਤੇ ਕਰਮ ਦੀ ਕ੍ਰਿਯਾ ਦਾ ਆਧਾਰ ਹੋਵੇ. ਸਪ੍ਤਮੀ ਵਿਭਕ੍ਤਿ ਦਾ ਅਰਥ.


ਦੇਖੋ, ਅਧਿਕਤਾ. "ਤਨਿ ਮਨਿ ਸਾਂਤਿ ਹੋਇ ਅਧਿਕਾਈ." (ਕਲਿ ਅਃ ਮਃ ੪) ੨. ਵਿ- ਅਧਿਕਤਾ ਚਾਹੁਣ ਵਾਲਾ. ਲਾਲਚੀ. "ਮਾਇਆ ਕੇ ਜੋ ਅਧਿਕਾਈ, ਵਿੱਚ ਮਾਇਆ ਪਚੈ ਪਚੀਜੈ." (ਕਲਿ ਅਃ ਮਃ ੪) ੩. ਅਧਿਕ ਆਯੂ (ਉਮਰ) ਵਾਲਾ. ਚਿਰਜੀਵੀ. "ਮਾਰਕੰਡੇ ਤੇ ਕੋ ਅਧਿਕਾਈ, ਜਿਨਿ ਤ੍ਰਿਣ ਧਰਿ ਮੂੰਡ ਬਲਾਏ." (ਧਨਾ ਨਾਮਦੇਵ) ੪. ਅਧਿਕ (ਬਹੁਤ) ਹੀ. "ਤ੍ਰਿਸਨਾ ਜਲਹਿ ਅਧਿਕਾਈ." (ਭੈਰ ਮਃ ੩)


ਸੰਗ੍ਯਾ- ਅਹੁਦਾ. ਪਦਵੀ। ੨. ਹੱਕ। ੩. ਯੋਗ੍ਯਤਾ. "ਅਤਰ ਬਲ ਅਧਿਕਾਰ." (ਸਵਾ ਮਃ ੧) ਸੈਨਾ ਦੀ ਯੋਗ੍ਯਤਾ ਤੇ। ੪. ਅਖ਼ਤਿਆਰ.