Meanings of Punjabi words starting from ਜ

ਸੰਗ੍ਯਾ- ਜੇਰਾ. ਜਰਣਾ. ਸਹਨਸ਼ੀਲਤਾ. "ਦਰਵੇਸਾ ਨੋ ਲੋੜੀਐ ਰੁਖਾਂ ਦੀ ਜੀਰਾਂਦਿ." (ਸ. ਫਰੀਦ)


ਦੇਖੋ, ਜੀਰਾਣ ੨.


ਸੰਗ੍ਯਾ- ਧਾਨਾਂ ਦੀ ਇੱਕ ਜਾਤਿ, ਇਸ ਦਾ ਚਾਵਲ ਚਿੱਟਾ ਹੁੰਦਾ ਹੈ ਅਤੇ ਚਿਰ ਤੀਕ ਰਹਿ ਸਕਦਾ ਹੈ. ਜੀਰੀ ਪੰਜਾਬ ਵਿੱਚ ਬਹੁਤ ਹੁੰਦੀ ਹੈ। ੨. ਕਲੌਂਜੀ (ਕਾਲੀ ਜੀਰੀ) ਨੂੰ ਭੀ ਪੋਠੋਹਾਰ ਵਿੱਚ ਜੀਗੰ ਆਖਦੇ ਹਨ.


ਦੇਖੋ, ਜੀਰ ੪। ੨. ਤੰਦ ਦੀ ਤਾਰ. "ਜੀਲ ਬਿਨਾ ਕੈਸੇ ਬਜੈ ਰਬਾਬ?" (ਭੈਰ ਮਃ ੫)


ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ.


ਜੀਓ. ਜ਼ਿੰਦਹ ਰਹੋ। ੨. ਜੀਵਉਂ. ਜਿਉਂਦਾ ਹਾਂ. "ਜੀਵਉ ਨਾਮ ਸੁਨੀ." (ਬਿਲਾ ਮਃ ੫)


ਜੀਵਾਂਗਾ.