Meanings of Punjabi words starting from ਬ

ਮਰਾ- ਸੰਗ੍ਯਾ- ਮਾਰਗ. ਰਸ੍ਤਾ. ਪਥ.


ਦੇਖੋ, ਬਾਟੁਲੀ.


ਸੰਗ੍ਯਾ- ਕਰੀਰ ਦੇ ਫੁੱਲ। ੨. ਖ਼ਾਂ. ਵਡੀ ਬਾਟੀ। ੩. ਅਮ੍ਰਿਤ ਤਿਆਰ ਕਰਨ ਦਾ ਸਰਵਲੋਹ ਦਾ ਪਾਤ੍ਰ.


ਬਾਟ (ਮਾਰਗ) ਮੇਂ. ਰਸਤੇ ਵਿੱਚ.


ਬਾਟ ਅਤੇ ਘਾਟੀ ਵਿੱਚ. "ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ." (ਆਸਾ ਮਃ ੫)


ਸੰਗ੍ਯਾ- ਚੌੜਾ ਅਤੇ ਚਪੇਤਲਾ ਤਸਲਾ ਬਾੱਟੀ। ੨. ਮਾਰਵਾੜ ਦਾ ਇੱਕ ਪਿਆਰਾ ਭੋਜਨ. ਦਾਦੂਪੰਥੀ ਸਾਧੂ ਭੰਡਾਰਿਆਂ ਵਿੱਚ ਬਾਟੀ ਬਹੁਤ ਪਕਾਉਂਦੇ ਹਨ. ਮੋਣਦਾਰ ਆਟੇ ਵਿੱਚ ਲੂਣ ਪਾਕੇ ਦੁੱਧ ਵਿੱਚ ਗੁਨ੍ਹਕੇ ਗੋਲ ਪਿੰਨੇ ਵੱਟਕੇ ਤਵੇ ਜੇਹੀ ਤਪੀ ਹੋਈ ਜਮੀਨ ਤੇ ਜੋ ਭੁਸਰੀ ਵਾਂਙ ਪੇੜੇ ਦੀ ਸ਼ਕਲ ਦੀ ਰੋਟੀ ਪਕਾਈ ਜਾਂਦੀ ਹੈ. ਉਸ ਦੀ "ਬਾਟੀ" ਸੰਗ੍ਯਾ ਹੈ। ੩. ਵਾਟੀਂ. ਮਾਰਗ ਮੇਂ. ਰਾਹਾਂ ਵਿੱਚ. "ਹਾਟੀ ਬਾਟੀ ਰਹਹਿ ਨਿਰਾਲੇ." (ਸਿਧਗੋਸਟਿ) ਘਰ ਅਤੇ ਮਾਰਗ ਵਿੱਚ ਰਹਿਂ ਨਿਰਾਲੇ. ਅੰਦਰ ਅਤੇ ਬਾਹਰ ਨਿਰਲੇਪ.


ਸੰਗ੍ਯਾ- ਸੜਕ. ਗਲੀ. ਦੇਖੋ, ਬਾਟ ੩. "ਜਹਿ ਜਾਨੋ ਤਹਿ ਭੀਰ ਬਾਟੁਲੀ." (ਸਾਰ ਮਃ ੫) ਭੀੜੀ ਗਲੀ.


ਇੱਕ ਪਿੰਡ, ਜੋ ਜਿਲਾ ਜਲੰਧਰ, ਤਸੀਲ ਫਿਲੌਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਦ੍ਵਾਰਾ ਹੈ। ੨. ਦੇਖੋ, ਬਾਹੀਆ.


ਬਾਂਟਿਆ. ਵੰਡਿਆ. ਦੇਖੋ, ਬਾਂਟ. "ਦੀਨ ਸੁਰਾਸੁਰ ਅੰਮ੍ਰਿਤ ਬਾਠੋ." (ਕ੍ਰਿਸਨਾਵ)