Meanings of Punjabi words starting from ਮ

ਸੰ. ਮਾਂਸਲ. ਵਿ- ਮੋਟਾ. ਸ੍‍ਥੂਲ. ਜਿਸ ਦਾ ਮਾਸ ਫੁੱਲਿਆ ਹੋਇਆ ਹੈ.


ਮਾਸੀ ਦਾ ਪਤਿ. ਮਾਸੀਵਰ.


ਸੰ. ਮਾਸਕ. ਸੰਗ੍ਯਾ- ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ੨. ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ." (ਮਾਰੂ ਸੋਲਹੇ ਮਃ ੫) ੩. ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। ੪. ਸੰ. ਸ੍‍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ." (ਪ੍ਰਭਾ ਮਃ ੧)


ਦੇਖੋ, ਮਾਸਹਾਰੀ ੧.


ਵਿ- ਮਸਾਰ (ਨੀਲਮ) ਰੰਗਾ. ਦੇਖੋ, ਮਸਾਰ ੧। ੨. ਸ਼ਮ੍‍ਸ਼੍ਰ. ਦਾੜ੍ਹੀ. "ਬਰਨੁ ਚਿਹਨੁ ਨਾਹੀ ਮੁਖ ਨ ਮਾਸਾਰਾ." (ਸੂਹੀ ਪੜਤਾਲ ਮਃ ੫)


ਵਿ- ਮਹੀਨੇ ਦਾ। ੨. ਸੰਗ੍ਯਾ- ਮਹੀਨੇ ਪਿੱਛੋਂ ਹੋਣ ਵਾਲਾ ਸ਼੍ਰਾੱਧ ਆਦਿ ਕਰਮ। ੩. ਮਹੀਨੇ ਦੀ ਨੌਕਰੀ.


ਅ਼. [ماسِوا] ਬਿਨਾ. ਬਗੈਰ। ੨. ਕਰਤਾਰ ਬਿਨਾ ਬਾਕੀ ਹੋਰ ਜਗਤ.