Meanings of Punjabi words starting from ਵ

ਵਿਯੋਗ ਨਾਲ. "ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ." (ਮਃ ੧. ਵਾਰ ਸਾਰ) ਸੂਰਜ ਦੇ ਚੜ੍ਹਨ ਅਤੇ ਵਿਯੋਗ (ਛਿਪਣ) ਤੋਂ ਆਰਜਾ (ਉਮਰ) ਘਟ ਰਹੀ ਹੈ। ੨. ਦੇਖੋ, ਬਿਜੋਗੀ.


ਵਿਯੋਗੀ. ਦੇਖੋ, ਬਿਜੋਗੀ. "ਵਿਜੋਗੀ ਦੁਖਿ ਵਿਛੁੜੈ." (ਸ੍ਰੀ ਮਃ ੧) ੨. ਵਿਯੋਗ ਨਾਲ. ਦੇਖੋ, ਬਿਓਗੀ.


ਜੁਦਾ ਹੋਣਾ. ਅਲਗ ਹੋਣਾ. ਵਿਛੁੜਨਾ। ੨. ਬੁਝਣਾ. ਸ਼ਾਂਤ ਹੋਣਾ. "ਵਿਝਣ ਕਲਹ ਨ ਦੇਂਵਦਾ." (ਮਃ ੪. ਵਾਰ ਗਉ ੧) "ਭਾਹਿ ਬਲੰਦੀ ਵਿਝਵੀ." (ਸ੍ਰੀ ਮਃ ੧)


ਸੰਗ੍ਯਾ- ਝੜ ਦਾ ਅਭਾਵ, ਬੱਦਲਾਂ ਦਾ ਬਿਖਰਨਾ. ਆਸਮਾਨ ਦਾ ਸਾਫ ਹੋਣਾ. ਸੰ. ਵੀਧ੍ਰ.


ਦੇਖੋ, ਬਿਟ.


ਵ੍ਯ- ਸੇ. ਤੋਂ. "ਕੁਰਬਾਣੁ ਕੀਤਾ ਗੁਰੂ ਵਿਟਹੁ." (ਅਨੰਦੁ)


ਬਿਰਛ. ਬੂਟਾ. ਦੇਖੋ, ਬਿਟਪ.


ਸੰ. विटपिन्. ਨਵੀਂ ਕੂਮਲਾਂ ਵਾਲਾ ਬਿਰਛ। ੨. ਅੰਜੀਰ ਦਾ ਬੂਟਾ। ੩. ਵਟ. ਬੋਹੜ.