Meanings of Punjabi words starting from ਕ

ਸੰ. ਕਾਵ੍ਯਰਚਨਾ. ਕਵਿਤਾ। ੨. ਦਾਨਾਈ. ਚਤੁਰਾਈ। ੩. ਕਵਿਪੁਰਣਾ.


ਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ.


ਦੇਖੋ, ਕੁਵਿਤ੍ਰਾ.


ਹਿੰਦੀਸਾਹਿਤਯ ਦੇ ਆਚਾਰਯ ਕਵਿ ਕੇਸ਼ਵਦਾਸ ਕ੍ਰਿਤ ਕਾਵ੍ਯਰਕੰਥ.#"ਪ੍ਰਗਟ ਪੰਚਮੀ ਕੋ ਭਯੋ ਕਵਿਪ੍ਰਿਯਾ ਅਵਤਾਰ,#ਸੋਰੈਂ ਸੈ ਅੱਠਾਨਵੇਂ ਫਾਗੁਨ ਸੁਦਿ ਬੁਧਵਾਰ."


ਸ਼ਿਰੋਮਣਿ ਕਵਿ। ੨. ਵਾਲਮੀਕਿ। ੩. ਸ਼ੁਕ੍ਰਾਚਾਰਯ। ੪. ਵ੍ਯਾਸ। ੫. ਭਾਈ ਗੁਰਦਾਸ। ੬. ਭਾਈ ਨੰਦ ਲਾਲ। ੭. ਭਾਈ ਸੰਤੋਖ ਸਿੰਘ। ੮. ਵੈਦ੍ਯਰਾਜ. ਸ਼ਿਰੋਮਣੀ ਵੈਦ. ਦੇਖੋ, ਕਵਿ ੬.


ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ.


ਸੰ. ਕਵਿਜਨੈਃ ਕਵਿ ਲੋਗੋਂ ਨੇ. ਕਵੀਆਂ ਨੇ."ਸੁਜਸ ਕਲ੍ਯ ਕਵੀਅਣ ਬਖਾਣਿਅਉ." (ਸਵੈਯੇ ਮਃ ੫. ਕੇ)