Meanings of Punjabi words starting from ਨ

ਖ਼ਾਸ ਭਗਤੀ। ੨. ਅਨੰਨ ਭਗਤੀ. "ਨਿਜਭਗਤੀ ਸੀਲਵੰਤੀ ਨਾਰਿ." (ਆਸਾ ਮਃ ੫)


ਵਿ- ਆਪਣੇ ਹਿੱਸੇ ਵਿੱਚ ਆਈਹੋਈ। ੨. ਸੰਗ੍ਯਾ- ਆਪਣੀ ਵਿਰਾਸਤ. "ਕੇਵਲ ਰਾਮਭਗਤਿ ਨਿਜਭਾਗੀ." (ਗਉ ਕਬੀਰ)


ਸੰਗ੍ਯਾ- ਆਪਣਾ ਧਰਮ. ਸ੍ਵਕੀਯ ਧਰਮ। ੨. ਖ਼ਾਸ ਮਤ. ਵਿਸ਼ੇਸ ਸਿੱਧਾਂਤ.


ਆਪਣੀ ਰਾਇ (ਸੰਮਤਿ). "ਨਾਮੋ ਕੀ ਨਿਜਮਤਿ ਏਹ." (ਗੌਂਡ)


ਦੇਖੋ, ਨਿਜਮਤ. "ਕਹੁ ਨਾਨਕ ਨਿਜਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ." (ਸੋਰ ਮਃ ੯)


ਵਿ- ਜੜ (ਮੂਲ) ਰਹਿਤ. ਬਿਨਾ ਜੜ. ਨਿਰਮੂਲ.


ਅ਼. [نِزاع] ਸੰਗ੍ਯਾ- ਝਗੜਾ. ਵਿਵਾਦ। ੨. ਫੁੱਟ. ਵਿਰੋਧ.