Meanings of Punjabi words starting from ਮ

ਸੰ. मातृ स्वसृ- ਮਾਤ੍ਰਿ ਸ੍ਵਸ੍ਰਿ. ਮਾਂ ਦੀ ਭੈਣ. "ਫੁਫੀ ਨਾਨੀ ਮਾਸੀਆ." (ਮਾਰੂ ਅਃ ਮਃ ੧) ਦੇਖੋ, ਮਾਸੁਰੀ ੨। ੨. ਮਾਸੀਂ. ਮਹੀਨਿਆਂ ਕਰਕੇ। ੩. ਮਹੀਨਿਆਂ ਪਿੱਛੋਂ. "ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ." (ਆਸਾ ਮਃ ੫)


ਮਾਂਸ. ਦੇਖੋ, ਮਾਸ ੩. ਅਤੇ ਮਾਂਸ, "ਮਾਸੁ ਮਾਸੁ ਕਰਿ ਮੂਰਖੁ ਝਗੜੇ." (ਮਃ ੧. ਵਾਰ ਮਲਾ) ੨. ਭਾਵ ਪਦਾਰਥਾਂ ਦੇ ਭੋਗ. "ਦੀਸਤ ਮਾਸੁ ਨ ਖਾਇ ਬਲਾਈ." (ਰਾਮ ਮਃ ੫) ਭੋਗਾਂ ਦੀ ਇੱਛਾ, ਹੁਣ ਭੋਗਾਂ ਦੀ ਸਾਮਗ੍ਰੀ ਮੌਜੂਦ ਹੋਣ ਤੇ ਭੀ ਸ਼ਾਂਤ ਹੋ ਗਈ ਹੈ.


ਸੰ. ਸੰਗ੍ਯਾ- ਦਾੜ੍ਹੀ. ਰੀਸ਼. ਸਮਸ਼੍ਰੁ। ੨. ਮਾਂ ਦੀ ਭੈਣ. ਮਾਸੀ.


ਅ਼. [معشوُق] ਮਅ਼ਸ਼ੂਕ. ਜਿਸ ਨਾਲ ਇ਼ਸ਼ਕ਼ (ਪ੍ਰੇਮ) ਕਰੀਏ. ਪ੍ਰੇਮਪਾਤ੍ਰ.


ਅ਼. [معصوُم] ਮਅ਼ਸੂਮ. ਵਿ- ਅ਼ਸਮ (ਗੁਨਾਹ) ਰਹਿਤ. ਪਾਪ ਤੋਂ ਬਚਿਆ ਹੋਇਆ.