Meanings of Punjabi words starting from ਰ

ਫ਼ਾ. [روُئیداد] ਸੰਗ੍ਯਾ- ਹ਼ਾਲ. ਵ੍ਰਿੱਤਾਂਤ.


ਸੰ. रूष्. ਧਾ- ਧੂੜ (ਧੂਲਿ) ਵਿੱਚ ਮਿਲਾਉਣਾ।#੨. ਸਿੰਗਾਰਨਾ. ਸਵਾਰਨਾ. ਭੂਸਿਤ ਕਰਨਾ।#੩. ਫ਼ਾ. ਸੰਗ੍ਯਾ- ਰੂਸ ਦੇਸ਼. Russia ਇੱਕ ਵਡਾ ਦੇਸ਼, ਜੋ ਸੂਰਪ ਅਤੇ ਏਸ਼ੀਆ ਮਹਾਦ੍ਵੀਪਾਂ ਦੇ ਉੱਤਰ ਹੈ. ਇਸ ਦਾ ਰਕਬਾ ੮, ੬੬੦, ੦੦੦ ਵਰਗਮੀਲ ਅਤੇ ਜਨਸੰਖ੍ਯਾ ੧੬੩, ੦੦੦, ੦੦੦ ਹੈ. ਹੁਣ ਇਸ ਦੀ ਰਾਜਧਾਨੀ Petrograde ਦਾ ਨਾਮ ਲੈਨਿਨ ਗ੍ਰੈਡ (Lenin Grad) ਹੈ. ਸਨ ੧੯੧੭ ਤੋਂ ਰੂਸ ਦੇ ਸ਼ਹਨਸ਼ਾਹ ਦਾ ਸਰਵੰਸ਼ ਨਾਸ ਕਰਕੇ ਰੂਸੀਆਂ ਨੇ ਜਮਹੂਰੀ ਸਲਤਨਤ ਕਾਇਮ ਕਰ ਲਈ ਹੈ. "ਹਨੇ ਰੂਸ ਤੂਸੀ ਕ੍ਰਿਤੀ ਚਿਤ੍ਰਜੋਧੀ." (ਕਲਕੀ) ੪. ਦੇਖੋ, ਸੂਰਨਾ.


ਕ੍ਰਿ- ਰੁਸ (ਕ੍ਰੋਧ) ਕਰਨਾ. ਰੁਸ੍ਟ ਹੋਣਾ. ਰੁੱਸਣਾ. "ਤਿਸੁ ਸਿਉ ਕਿਉ ਮਨਿ ਰੂਸੀਐ?" (ਵਾਰ ਮਾਰੂ ੨. ਮਃ ੫)


ਰੂਸ ਨਿਵਾਸੀ. ਰੂਸ ਦੇਸ਼ ਦਾ. Russian.


ਅ਼. [روُح] ਰੂਹ. ਸੰਗ੍ਯਾ- ਸ਼ਰੀਰ ਦੀ ਚੇਤਨਸੱਤਾ. ਜੀਵਾਤਮਾ. "ਗਹਿਲਾ ਰੂਹ ਨ ਜਾਣਈ." (ਸ. ਫਰੀਦ)


ਅ਼. [روُح] ਰੂਹ. ਸੰਗ੍ਯਾ- ਸ਼ਰੀਰ ਦੀ ਚੇਤਨਸੱਤਾ. ਜੀਵਾਤਮਾ. "ਗਹਿਲਾ ਰੂਹ ਨ ਜਾਣਈ." (ਸ. ਫਰੀਦ)


ਦੇਖੋ, ਰੂਹ। ੨. ਰੂਹਧਾਰੀ ਜੀਵ. "ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ." (ਵਾਰ ਮਾਰੂ ੨. ਮਃ ੫)