Meanings of Punjabi words starting from ਲ

ਸੰਗ੍ਯਾ- ਯੋਗਮਤ ਅਨੁਸਾਰ ਤਾਲੂਏ ਦੇ ਉੱਪਰ ਦਾ ਛੇਕ, ਜਿਸ ਵਿੱਚਦੀਂ ਮੱਥੇ ਵਿੱਚ ਇਸਥਿਤ ਚੰਦ੍ਰਮਾ ਤੋਂ ਅਮ੍ਰਿਤ ਝਰਦਾ ਹੈ। ੨. ਘੰਡੀ.


ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਖਰੜ, ਥਾਣਾ ਚੰਡੀਗੜ੍ਹ ਵਿੱਚ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ ਅੱਠ ਨੌ ਮੀਲ ਅਤੇ ਮਨੀਮਾਜਰੇ ਤੋਂ ਚਾਰ ਕੋਹ ਪੱਛਮ ਹੈ. ਇਸ ਤੋਂ ਪੂਰਵ ਦੋ ਫਰਲਾਂਗ ਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ "ਗੁਰੂ ਕਾ ਅੰਬ" ਨਾਮੇ ਗੁਰਦ੍ਵਾਰਾ ਹੈ. ਉਹ ਅੰਬ ਦਾ ਬਿਰਛ ਮੌਜੂਦ ਹੈ, ਜਿਸ ਹੇਠਾਂ ਗੁਰੂ ਜੀ ਵਿਰਾਜੇ ਸਨ. ਮੰਜੀਸਾਹਿਬ ਬਣਿਆ ਹੋਇਆ ਹੈ. ਨਾਲ ੪੦ ਵਿੱਘੇ ਜ਼ਮੀਨ ਹੈ, ਜਿਸ ਵਿੱਚ ਅੰਬਾਂ ਦੇ ਬਿਰਛ ਹਨ. ਜਿਲੇ ਦੀ ਕਮੇਟੀ ਵੱਲੋਂ ਅਕਾਲੀਸਿੰਘ ਸੇਵਾਦਾਰ ਹੈ.


ਲੰਬ- ਉਦਰ. ਵਿ- ਲਟਕਦੇ ਹੋਏ ਪੇਟ ਵਾਲਾ. ਜਿਸ ਦੀ ਗੋਗੜ ਵਡੀ ਹੈ। ੨. ਸੰਗ੍ਯਾ- ਗਣੇਸ਼.


ਸੰ. लम्भ्. ਧਾ- ਪੀੜਾ ਕਰਨਾ, ਅਨਾਦਰ ਕਰਨਾ, ਪ੍ਰਾਪਤ ਹੋਣਾ (ਮਿਲਣਾ), ਗਿਆਨ ਹਾਸਿਲ ਕਰਨਾ। ੨. ਸੰਗ੍ਯਾ- ਪ੍ਰਾਪਤੀ. ਹਾਸਿਲ ਕਰਨ ਦੀ ਕ੍ਰਿਯਾ.


ਸੰ. ਸੰਗ੍ਯਾ- ਲਭਣਾ. ਪ੍ਰਾਪਤ ਕਰਨਾ.