Meanings of Punjabi words starting from ਸ

ਫ਼ਾ. [سرگردان] ਜਿਸ ਦਾ ਸਿਰ ਚਕਰਾ ਗਿਆ ਹੈ. ਹੈਰਾਨ. ਫਰੇਸ਼ਾਨ


ਦੇਖੋ, ਅਚਕੜਾ.


ਸੰ. ਸਗੁਣ. ਵਿ- ਗੁਣ ਸਹਿਤ. ਮਾਇਆ ਦੇ ਤਿੰਨ ਗੁਣ ਸਤ ਰਜ ਤਮ ਸਹਿਤ. "ਸਰਗੁਣ ਨਿਰਗੁਣ ਥਾਪੈ ਨਾਉਂ" (ਆਸਾ ਮਃ ੫) "ਸਰਗੁਨ ਨਿਰਗੁਨ ਨਿਰੰਕਾਰ." (ਸੁਖਮਨੀ) "ਤੂੰ ਨਿਰਗੁਨ ਤੂੰ ਸਰਗੁਨੀ." (ਗਉ ਮਃ ੫) ੨. ਵਿਦ੍ਯਾ ਹੁਨਰ ਸਹਿਤ। ੩. ਗੁਣ (ਰੱਸੀ) ਸਹਿਤ. ਚਿੱਲੇ ਸੰਜੁਗਤ.


ਡਿੰਗ. ਸੰਗ੍ਯਾ- ਸ਼ਹਿਦ ਦੀ ਮੱਖੀ.