Meanings of Punjabi words starting from ਕ

ਕਵਿ- ਈਸ਼੍ਵਰ. ਦੇਖੋ, ਕਵਿਰਾਜ.


ਸੰ. कवेः ਕਵੀ ਦਾ. ਕਵੀ ਦੇ. "ਗੀਤ ਨਾਦ ਕਵਿਤ ਕਵੇ ਸੁਣਿ." (ਤੁਖਾ ਬਾਰਹਮਾਹਾ) ਸੰਗੀਤ ਅਤੇ ਕਵਿਕਾਵ੍ਯ ਸੁਣਕੇ.


ਦੇਖੋ, ਕ੍ਵ। ੨. ਸਰਵ- ਕੋਈ. "ਨ ਸੁਭਟ ਠਾਢ ਕਨਐ ਰਹ੍ਯੋ." (ਕ੍ਰਿਸਨਾਵ)


ਦੇਖੋ, ਕਬੰਧ.


ਸੰਗ੍ਯਾ- ਰੋੜਾਂ ਦਾ ਕੜਾ। ੨. ਖਿੱਚ. ਕਸ਼ਿਸ਼. "ਕੜਿ ਬੰਧਨ ਬਾਂਧਿਓ ਸੀਸ ਮਾਰ." (ਬਸੰ ਅਃ ਮਃ ੩) ੩. ਬੰਧਨ. "ਮਾਇਆਮੋਹ ਨਿਤ ਕੜੁ." (ਵਾਰ ਰਾਮ ੧. ਮਃ ੩) ੪. ਬੰਦੂਕ ਆਦਿਕ ਦਾ ਕੜਾਕਾ। ੫. ਦੇਖੋ, ਕੜਨਾ.


ਕੜ੍ਹੀਏ. ਤਪੀਏ. ਰਿੱਝੀਏ. ਦੁਖੀ ਹੋਈਏ. "ਤਾ ਮੇਰੇ ਮਨੁ, ਕਾਇਤੁ ਕੜਈਐ?" (ਗੌਂਡ ਮਃ ੪)