Meanings of Punjabi words starting from ਦ

ਦੋ- ਘਟ, ਦੋ ਘੜੇ. "ਮਿਲੀ ਦੁਘਟਧਰ ਸੁੰਦਰ ਨਾਰੀ." (ਗੁਪ੍ਰਸੂ) ੨. ਸੰ. ਦੁਰ੍‍ਘਟ. ਵਿ- ਜੋ ਮੁਸ਼ਕਲ ਨਾਲ ਬਣ ਸਕੇ. ਦੇਖੋ, ਦੁਘਟਘਟ.


ਵਿ- ਦੁਰ੍‍ਘਟ ਨੂੰ ਬਣਾਉਣ ਵਾਲਾ. ਅਣਬਣ ਨੂੰ ਘਟਨਾ ਵਿੱਚ ਲਿਆਉਣ ਵਾਲਾ. "ਦੁਘਟ- ਘਟ ਭਉਭੰਜਨ ਪਾਈਐ." (ਮਾਰੂ ਸੋਲਹੇ ਮਃ ੧)


ਦੇਖੋ, ਦੁਗਧ.


ਇਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਥਾਣਾ ਰੋਪੜ ਵਿੱਚ ਚਮਕੌਰ ਸਾਹਿਬ ਤੋਂ ਚੜ੍ਹਦੇ ਵੱਲ ਕਰੀਬ ਤਿੰਨ ਮੀਲ ਹੈ. ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਨੂੰ ਜਾਂਦੇ ਵਿਰਾਜੇ ਸਨ. ਇੱਥੇ "ਮੰਜੀ ਸਾਹਿਬ" ਨਾਮ ਦਾ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਭੀ ਗੁਰਦ੍ਵਾਰਾ ਹੈ, ਜੋ ਨਵਾਂ ਬਣ ਰਿਹਾ ਹੈ. ਪਿੰਡ ਦੇ ਸਿੰਘ ਹੀ ਝਾੜੂ ਆਦਿਕ ਦੀ ਸੇਵਾ ਕਰਦੇ ਹਨ.


ਸੰਗ੍ਯਾ- ਦ੍ਵਿ ਘਟਿਕਾ ਮੁਹੂਰਤ. ਹੋਰਾ ਦੇ ਮਤ ਅਨੁਸਾਰ ਦਿਨ ਰਾਤ ਨੂੰ ਸੱਠ ਘੜੀਆਂ ਵਿੱਚ ਵੰਡਕੇ, ਦੋ ਘੜੀਆਂ ਦਾ ਰਾਸ਼ਿ ਅਨੁਸਾਰ ਸ਼ੁਭ ਅਸ਼ੁਭ ਵਿਚਾਰ.#ਹਿੰਦੂਮਤ ਵਿੱਚ ਇਸ ਮੁਹੂਰਤ ਅਨੁਸਾਰ ਯਾਤ੍ਰਾ ਅਥਵਾ ਕਿਸੇ ਕਾਰਜ ਦਾ ਆਰੰਭ ਤਦ ਕਰਦੇ ਹਨ ਜੇ ਦਿਨ ਦਾ ਕੋਈ ਵਿਚਾਰ ਨਾ ਕਰਨਾ ਹੋਵੇ ਅਤੇ ਉਸੇ ਦਿਨ ਕਾਰਜ ਕਰਨ ਦੀ ਜ਼ਰੂਰਤ ਹੋਵੇ.


ਵਿ- ਜਿਸ ਦਾ ਚਿੱਤ ਇਕ ਬਾਤ ਤੇ ਕ਼ਾਇਮ ਨਾ ਹੋਵੇ. ਦੋ ਵੱਲ ਹੈ ਜਿਸ ਦਾ ਚਿੱਤ, ਦ੍ਵਿਚਿੱਤ। ੨. ਸੰ. दुश्चित्- ਦੁਸ਼੍ਚਿਤ. ਸੰਗ੍ਯਾ- ਖਟਕਾ. ਚਿੰਤਾ। ੩. ਘਬਰਾਹਟ.


ਸੰਗ੍ਯਾ- ਚਿਤ ਦੀ ਅਸ੍‌ਥਿਰਤਾ. ਚਿੱਤ ਦਾ ਇੱਕ ਬਾਤ ਪੁਰ ਨਾ ਲਗਣਾ. ਦੋ ਵੱਲ ਚਿੱਤ ਦੇ ਹੋਣ ਦਾ ਭਾਵ. ਸੰਸਾ. "ਦੁਚਿਤੇ ਕੀ ਦੁਇ ਥੂਨਿ ਗਿਰਾਨੀ." (ਗਉ ਕਬੀਰ)