Meanings of Punjabi words starting from ਬ

ਪਟਨੇ ਤੋਂ ਪੰਦ੍ਰਾਂ ਕੋਹ ਪੂਰਵ ਇੱਕ ਨਗਰ. ਇੱਥੇ ਗੁਰੂ ਤੇਗਬਹਾਦੁਰ ਸਾਹਿਬ ਨੇ ਚਰਨ ਪਾਏ ਹਨ. ਗੁਰਦ੍ਵਾਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ.

ਸੰਗ੍ਯਾ- ਵਾਢ ਰੱਖਣ ਵਾਲੀ ਤਲਵਾਰ. (ਸਨਾਮਾ) ੨. ਧਾਰਦਾਰ ਸ਼ਸਤ੍ਰ.

ਸੰ. वाढम. ਵ੍ਯ- ਹਾਂ। ੨. ਠੀਕ। ੩. ਬਿਨਾ ਸੰਸੇ. ਨਿਰਸੰਦੇਹ। ੪. ਵਿ- ਅਤ੍ਯੰਤ. ਬਹੁਤਾ. "ਅਨਡੰਡ ਬਾਢਯ." (ਜਾਪੁ)

ਸੰਗ੍ਯਾ- ਤਿੱਖੇ ਵਾਢ ਵਾਲੀ, ਤਲਵਾਰ. "ਬ"ਧੇ ਬਾਢਵਾਰੀ ਮਹਾਂਬੀਰ ਬਾਂਕੇ." (ਚਰਿਤ੍ਰ ੨)

ਵਿ- ਵੱਢਣ ਵਾਲਾ। ੨. ਸੰਗ੍ਯਾ- ਤਖਾਣ. ਬਢਈ। ੩. ਵੱਢੀ. ਰਿਸ਼ਵਤ। ੪. ਦੇਖੋ, ਵਾਂਢੀ। ੫. ਵਧੀ. ਵ੍ਰਿੱਧਿ ਨੂੰ ਪ੍ਰਾਪਤ ਹੋਈ. "ਕਹਿ ਰਵਿਦਾਸ ਭਗਤਿ ਇਕਿ ਬਾਢੀ." (ਸੋਰ) ੬. ਵਢਾਈ. ਵੱਢਣ ਦੀ ਕ੍ਰਿਯਾ, ਜਿਵੇਂ ਖੇਤ ਨੂੰ ਬਾਢੀ ਪਈ ਹੋਈ ਹੈ.

ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae.