nan
ਸੰ. माह. ਧਾ- ਮਿਣਨਾ, ਤੋਲਣਾ, ਗਿਣਨਾ, ਫੈਲਾਉਣਾ। ੨. ਸੰਗ੍ਯਾ- ਮਾਸ. ਫ਼ਾ. [ماہ] ਮਾਹ. ਮਹੀਨਾ. "ਮਾਹ ਦਿਵਸ ਮੁਰਤ ਭਲੇ." (ਮਾਝ ਬਾਰਹਮਾਹਾ) ੩. ਚੰਦ੍ਰਮਾ. "ਨਮੇ ਮਾਹਮਾਹੇ." (ਜਾਪੁ) ੪. ਮਾਘ ਮਹੀਨੇ ਲਈ ਭੀ ਕਈ ਕਵੀਆਂ ਨੇ ਮਾਹ ਸ਼ਬਦ ਵਰਤਿਆ ਹੈ। ੫. ਕ੍ਰਿ. ਵਿ- ਵਿੱਚ. ਭੀਤਰ. "ਮਾਹ ਮੇ ਨਾਹ ਨਹੀਂ ਘਰ ਮਾਹ." (ਕ੍ਰਿਸਨਾਵ) ਮਾਘ ਵਿੱਚ ਪਤੀ ਘਰ ਅੰਦਰ ਨਹੀਂ; ਮਹੀਨਾ. ਦੇਖੋ, ਮਾਹ. "ਮਾਹੁ ਪਖੁ ਕਿਹੁ ਚਲੈ ਨਾਹੀ." (ਮਃ ੧. ਵਾਰ ਰਾਮ ੧)
ਸੰ. ਮਾਹਿਸ. ਵਿ- ਭੈਂਸ (ਮੱਝ) ਦਾ। ੨. ਸੰਗ੍ਯਾ- ਮੈਂਹ ਦਾ ਦੁੱਧ ਘੀ ਆਦਿ। ੩. ਮਹਿਖਾਸੁਰ (ਮਹਿਸਾਸੁਰ) ਲਈ ਭੀ ਮਾਹਖ ਸ਼ਬਦ ਆਇਆ ਹੈ. "ਮਾਹਖ ਸੇ ਪਲ ਬੀਚ ਨਿਵਾਰੇ." (ਵਿਚਿਤ੍ਰ)
nan
ਫ਼ਾ. [ماہتاب] ਸੰਗ੍ਯਾ ਚੰਦ੍ਰਮਾ ਦੀ ਰੌਸ਼ਨੀ। ੨. ਮਤਾਬ. ਚੰਦ੍ਰਮਾ ਜੇਹਾ ਪ੍ਰਕਾਸ਼ ਕਰਨ ਵਾਲੀ ਇੱਕ ਆਤਿਸ਼ਬਾਜ਼ੀ.
ਮਤਾਬੀ. ਛੋਟਾ ਮਾਹਤਾਬ.
ਹਜਰਤ ਮੁਹੰਮਦ. "ਕਰ੍ਯੋ ਮਾਹਦੀਨੰ." (ਗੁਵਿ ੧੦) ੨. ਵਿ- ਦੀਨ (ਧਰਮ) ਦਾ ਮਾਹ (ਚੰਦ੍ਰਮਾ)