ਦੇਖੋ, ਰੂਹ.
ਅ਼. [روُحاُلقُدس] ਪਵਿਤ੍ਰ ਰੂਹ਼. ਜਿਬਰਾਈਲ ਫ਼ਰਿਸ਼ਤਾ. ਦੇਖੋ, ਦੂਆ ਤੀਆ ਅਤੇ ਫ਼ਰਿਸ਼ਤਾ.¹
ਸੰਗ੍ਯਾ- ਰੁ (ਸ਼ਬਦ) ਕਰਨ ਦੀ ਕ੍ਰਿਯਾ. ਪੁਕਾਰ. ਗੁਹਾਰ "ਕਾਰਨ ਬਤਾਵਨ ਕੇ ਮਾਰ ਊਚੇ ਰੂਕੇ ਹੈਂ." (ਗੁਪ੍ਰਸੂ)
nan
ਸੰਗ੍ਯਾ- ਰੁਹ. ਰੁੱਖ. ਬਿਰਛ. "ਨੀਚ ਰੂਖ ਤੇ ਊਚ ਭਏ ਹੈਂ." (ਆਸਾ ਰਵਿਦਾਸ) ੨. ਦੇਖੋ, ਰੁਖ ਅਤੇ ਰੂਕ੍ਸ਼੍ ਧਾ.
ਵਿ- ਰੂਕ੍ਸ਼੍. ਰੁੱਖਾ. ਖ਼ੁਸ਼ਕ। ੨. ਸੰਗ੍ਯਾ- ਸੰਨ੍ਯਾਸੀ ਫਕੀਰਾਂ ਦਾ ਇੱਕ ਫਿਰਕਾ, ਜੋ ਵਿਦ੍ਯਾਰਹਿਤ ਭਸਮਧਾਰੀ ਹੈ.
ਵਿ- ਰੂਕ੍ਸ਼੍. ਰੁੱਖਾ. ਖ਼ੁਸ਼ਕ.
ਵਿ- ਰੁਚਿਤ. ਚਮਕੀਲਾ। ੨. ਸੁੰਦਰ। ੩. ਮਨਭਾਇਆ ਪਸੰਦ ਆਇਆ. "ਕਤ ਪਾਈਐ ਮਨਰੂਚਾ?" (ਦੇਵ ਮਃ ੫) "ਉਹੀ ਪਿਆਰੋ, ਉਹੀ ਰੂਚਾ." (ਗਉ ਮਃ ੫)
ਫ਼ਾ. [روز] ਸੰਗ੍ਯਾ- ਦਿਨ. ਇਸ ਦਾ ਉੱਚਾਰਣ ਰੋਜ਼ ਭੀ ਠੀਕ ਹੈ.
ਫ਼ਾ. [روزی] ਸੰਗ੍ਯਾ- ਨਿੱਤ ਦੀ ਖ਼ੁਰਾਕ. ਇਹ ਸ਼ਬਦ ਰੋਜ਼ੀ ਭੀ ਠੀਕ ਹੈ.
nan