Meanings of Punjabi words starting from ਸ

ਅ਼. [سحری] ਸਹ਼ਰੀ. ਪਹਿ ਫਟਣ ਤੋਂ ਪਹਿਲਾਂ ਕੀਤਾ ਭੋਜਨ. ਦੇਖੋ, ਰਮਜਾਨ. ੨.


ਕ੍ਰਿ- ਸੁ- ਰੁਚਿ ਸਹਿਤ ਹੋਣਾ. ਸੰਤੁਸ੍ਟ ਹੋਣਾ। ੨. ਪਰਚਣਾ। ੩. ਸੰਤੋਖ ਸਹਿਤ ਹੋਣਾ. "ਹਮ ਭ੍ਰਾਤਾ ਕਿਹ ਬਿਧਿ ਸਰਚਾਂਇ." (ਗੁਪ੍ਰਸੂ)


ਵਿ- ਰਜ (ਧੂਲਿ) ਸਹਿਤ। ੨. ਸੰਗ੍ਯਾ- ਸਰੋਜ. ਕਮਲ। ੩. ਸੰ. ਸਰ੍‍ਜ. ਵਰਜਨ. ਹਟਾਉਣਾ. "ਮਾਰ ਮਾਰ ਕੈ ਕੋਪਹਿ ਸਰਜੇ." (ਚਰਿਤ੍ਰ ੪੦੫) ੪. ਸਾਲ ਬਿਰਛ। ੫. ਦੇਖੋ, ਸਰਜਨ ੨. "ਅਪਨੋ ਮਤ ਸਰਜ੍ਯੋ." (ਗੁਪ੍ਰਸੂ) ੬. ਸੰ. ਸ਼ਰਜ. ਸ਼ਰ (ਦੁੱਧ ਦੀ ਮਲਾਈ ਤੋਂ) ਜ (ਪੈਦਾ ਹੋਇਆ) ਮੱਖਣ.


ਸੂਰਜਜ ਦੀ ਥਾਂ ਸਸਤ੍ਰਨਾਮਮਾਲਾ ਵਿੱਚ ਲਿਖਾਰੀ ਦੀ ਬੇਸਮਝੀ ਨਾਲ ਇਹ ਸ਼ਬਦ ਹੋਇਆ ਹੈ. ਉਸ ਥਾਂ ਸੂਰਜਜ ਦਾ ਅਰਥ ਹੈ ਸੂਰ੍‍ਯਪੁਤ੍ਰ, ਘੋੜਾ. ਦੇਖੋ, ਅੰਗ ੬੧੩। ੨. ਦੇਖੋ, ਸੂਰਜਜ.


ਸੰ. ਸਰ੍‍ਜਨ. ਸੰਗ੍ਯਾ- ਫੌਜ ਦਾ ਪਿਛਲਾ ਹਿੱਸਾ। ੨. ਉਤਪੱਤੀ. ਰਚਨਾ. "ਸੁਧਾ ਸਰੋਵਰ ਕੋ ਸਰਜਾਵਤ." (ਗੁਪ੍ਰਸੂ) ੩. ਅੰ. Surgeon. ਜੱਰਾਹ. ਚੀਰ ਕੱਟਕੇ ਰੋਗਾਂ ਦਾ ਇਲਾਜ ਕਰਨ ਵਾਲਾ ਵੈਦ.