Meanings of Punjabi words starting from ਚ

ਸੰਗ੍ਯਾ- ਚੁਲੁਕ. ਇੱਕ ਹੱਥ ਵਿੱਚ ਲਿਆ ਹੋਇਆ ਜਲ। ੨. ਕੁਰਲੀ. ਮੂੰਹ ਸਾਫ ਕਰਨ ਲਈ ਮੁਖ ਵਿੱਚ ਲੀਤਾ ਪਾਣੀ। ੩. ਕੁਰਲੀ ਕਰਕੇ ਵਾਹਗੁਰੂ ਅੱਗੇ ਸ਼ੁਕਰਗੁਜ਼ਾਰੀ ਦੀ ਪ੍ਰਾਰਥਨਾ. "ਤ੍ਰਿਪਤ ਹੋਇ ਮੁਖ ਹਾਥ ਪਖਾਰਹੁ। ਤਿਸ ਪਸਚਾਤੀ ਚੁਲਾ ਉਚਾਰਹੁ." (ਗੁਪ੍ਰਸੂ)ਚੁਲੇ ਦਾ ਪਾਠ ਇਹ ਹੈ-#"ਦੈਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ,#ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ,#ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ,#ਪਾਲੇ ਬਾਲਕ ਵਾਗਿ ਦੇਕੈ ਆਪਿ ਕਰ,#ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ,#ਸਰਬਧਾਰ ਸਮਰਥ ਹਉ ਤਿਸੁ ਕੁਰਬਾਣੀਐ,#ਗਾਈਐ ਰਾਤ ਦਿਨੰਤੁ ਗਾਵਣਜੋਗਿਆ,#ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿਰਸੁ ਭੋਗਿਆ."#(ਵਾਰ ਰਾਮ ੨. ਮਃ ੫)#"ਦਾਣਾ ਪਾਣੀ ਗੁਰੂ ਕਾ, ਟਹਿਲ ਭਾਵਨਾ ਸਿੱਖਾਂ ਦੀ, ਤੇਰੀ ਦੇਗੋਂ ਪ੍ਰਸਾਦ ਛਕਿਆ, ਦੇਗ ਸਵਾਈ ਤੇਗ ਫ਼ਤਹ, ਜੋ ਜੀਅ ਆਵੇ ਸੋ ਰਾਜੀ ਜਾਵੇ, ਤੇਰਾ ਨਾਮ ਚਿੱਤਿ ਆਵੇ." ਇਤ੍ਯਾਦਿ.


ਇੱਕ ਛੰਦ, ਜਿਸ ਦਾ ਨਾਮ ਚੂਲਕਾ ਭੀ ਹੈ. ਲੱਛਣ- ਦੋ ਚਰਣ, ਪ੍ਰਤਿ ਚਰਣ ੨੯ ਮਾਤ੍ਰਾ. ੧੩- ੧੬ ਪੁਰ ਵਿਸ਼੍ਰਾਮ ਅੰਤ ਯਗਣ  ਅਥਵਾ ਇਉਂ ਕਹੋ ਕਿ ਦੋਹਰੇ ਦੇ ਅੰਤ ਇੱਕ ਯਗਣ ਜੋੜਨ ਤੋਂ ਇਹ ਛੰਦ ਬਣ ਜਾਂਦਾ ਹੈ.#ਉਦਾਹਰਣ-#ਮਰਦਾਨਾ ਸੁਨਕਰ ਤਬੈ, ਪਦ ਪਰ ਧਾਰ ਲਿਲਾਰ ਅਲਾਵੈ। ਸਤ੍ਯ ਵਚਨ ਤੁਮ ਕਹਿਤ ਹੋ, ਜੇ ਭਵ ਕੇ ਦੁਖ ਦਾਰਿ ਮਿਟਾਵੈ. (ਨਾਪ੍ਰ)