ਸੰਗ੍ਯਾ- ਸਿਰ ਦੇ ਕੇਸਾਂ ਦਾ ਜੂੜਾ ੨. ਜਟਾ ਦੀ ਗੱਠ. "ਨਿਜੂਟੰ ਸੁਧਾਰੰ." (ਵਿਚਿਤ੍ਰ)
ਨਿਜ- ਈਸ਼ ਆਪਣਾ ਸ੍ਵਾਮੀ। ੨. ਆਪਣਾ ਪਤਿ. ਭਰਤਾ.
ਸੰ. नियन्तृ- ਨਿਯੰਤ੍ਰਿ. ਸੰਗ੍ਯਾ- ਨਿਯਮ ਕ਼ਾਇਮ ਕਰਨ ਵਾਲਾ। ੨. ਪ੍ਰੇਰਣ ਕਰਤਾ. ਪ੍ਰੇਰਕ। ੩. ਸਿਖ੍ਯਾ ਵਿੱਚ ਚਲਾਉਣ ਵਾਲਾ. "ਨਿਜੰਤ੍ਰ ਕੈਕੈ ਜਾਨੀਐ." (ਅਕਾਲ)
nan
ਵਿ- ਨਿਡਰ. ਜਿਸ ਨੂੰ ਝਕ (ਝਿਝਕ) ਨਹੀਂ ਹੈ. "ਝੁਕੇ ਨਿਝੱਕ." (ਚੰਡੀ ੨)
nan
ਸੰ. ਨਿਰ੍ਝਰ. ਸੰਗ੍ਯਾ- ਪਾਣੀ ਦਾ ਝਰਨਾ. ਚਸ਼ਮਾ. ਜਲ ਦਾ ਸੋਤ, ਜਿਸ ਤੋਂ ਪਾਣੀ ਝਰਦਾ ਰਹਿੰਦਾ ਹੈ. "ਨਿਝਰਧਾਰੁ ਚੁਐ ਅਤਿ ਨਿਰਮਲ." (ਰਾਮ ਕਬੀਰ) "ਨਿਝਰੁ ਝਰੈ ਸਹਜਧੁਨਿ ਲਾਗੈ." (ਸੂਹੀ ਮਃ ੧) ਯੋਗਮਤ ਅਨੁਸਾਰ ਦਸਮਦ੍ਵਾਰ ਤੋਂ ਅੰਮ੍ਰਿਤ ਵਰਸਦਾ ਹੈ. ਗੁਰਮਤ ਅਨੁਸਾਰ ਨਾਮ ਅਭ੍ਯਾਸ ਦ੍ਵਾਰਾ ਆਤਮਾਨੰਦ ਤੋਂ ਨਿਡਰ ਦਾ ਭਾਵ ਹੈ। ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ, ਜੋ ਰੰਧਾਵਾ ਜਾਤਿ ਦਾ ਸੀ.
nan
ਸੰ. ਨਿਸ्ਠੁਰਤਾ. ਸੰਗ੍ਯਾ- ਕਠੋਰਤਾ. ਸਖ਼ਤੀ। ੨. ਬੇਰਹ਼ਮੀ.
ਸੰ. ਨਿਰ੍ਦਰ. ਵਿ- ਡਰ ਰਹਿਤ. ਬੇਖ਼ੌਫ਼. "ਨਿਡਰੇ ਕਉ ਕੈਸਾ ਡਰੁ?" (ਗਉ ਅਃ ਮਃ ੧)