ਸੰਗ੍ਯਾ- ਸੰ. ਵਾਣ- ਫ਼ਾ- ਗਰ. ਵਾਣ (ਤੀਰ) ਬਣਾਉਣ ਵਾਲਾ. ਤੀਰਸਾਜ.
ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦੋ ਪਿੰਡ ਜੈਤੋਵਾਲ ਦੇ ਰਕਬੇ ਵਿੱਚ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਜੋ ਆਨੰਦਪੁਰ ਤੋਂ ਤਿੰਨ ਕੋਹ ਸਤਲੁਜ ਦੇ ਉਰਾਰ ਹੈ. ਜਿਸ ਵੇਲੇ ਪਹਾੜੀ ਰਾਜੇ ਅਤੇ ਸ਼ਾਹੀ ਸੈਨਾ ਦਸ਼ਮੇਸ਼ ਨਾਲ ਲੜ ਰਹੀ ਸੀ, ਤਦ ਇੱਕ ਦਿਨ ਸਰਦਾਰ ਇਕੱਠੇ ਹੋਕੇ ਇੱਥੇ ਸ਼ਤਰੰਜ ਖੇਡ ਰਹੇ ਸਨ ਕਿ ਅਚਾਨਕ ਗੁਰੂ ਜੀ ਦਾ ਤੀਰ ਉਨ੍ਹਾਂ ਪਾਸ ਆ ਲੱਗਾ. ਇਸ ਪੁਰ ਉਹ ਵਡੇ ਹੈਰਾਨ ਹੋਏ ਕਿ ਏਹੋ ਜੇਹਾ ਕੇਹੜਾ ਧਨੁਖਧਾਰੀ ਹੈ ਜੋ ਇਤਨੀ ਦੂਰ ਤੀਰ ਮਾਰ ਸਕੇ. ਇਹ ਤਾਂ ਕੋਈ ਜਾਦੂਗਰ ਹੈ. ਇਤਨੇ ਵਿੱਚ ਗੁਰੂ ਜੀ ਨੇ ਦੂਜਾ ਤੀਰ ਛੱਡਿਆ ਅਤੇ ਨਾਲ ਪਤ੍ਰਿਕਾ ਲਿਖ ਘੱਲੀ ਕਿ ਜਾਦੂ ਕੋਈ ਨਹੀਂ, ਇਹ ਧਨੁਖਵਿਦ੍ਯਾ ਦੀ ਸਾਧਨਾ ਹੈ.#ਉਸ ਸਮੇਂ ਦੀ ਯਾਦਗਾਰ ਵਿੱਚ ਇਹ ਗੁਰਦ੍ਵਾਰਾ ਹੈ. ਪਹਿਲਾਂ ਸਾਧਾਰਣ ਮੰਜੀਸਾਹਿਬ ਸੀ, ਹੁਣ ਮੌਜੂਦਾ ਪੁਜਾਰੀ ਸੰਤ ਖਜਾਨਦਾਸ ਉਦਾਸੀ ਨੇ ਸੁੰਦਰ ਪੱਕਾ ਬਣਵਾਇਆ ਹੈ. ਗੁਰਦ੍ਵਾਰੇ ਨਾਲ ਕੇਵਲ ੧੪. ਕਨਾਲ ਜ਼ਮੀਨ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੨੯ ਮੀਲ ਪੂਰਵ ਹੈ.
ਸੰਗ੍ਯਾ- ਵਾਣਗੰਗਾ, ਗਾਜੀਪੁਰ ਅਤੇ ਕਾਸ਼ੀ ਦੇ ਇਲਾਕੇ ਇੱਕ ਪੁਰਾਣਾ ਗੰਗਾ ਦਾ ਪ੍ਰਵਾਹ. ਪੁਰਾਣਕਥਾ ਹੈ ਕਿ ਇਹ ਰਾਵਣ ਨੇ ਪਹਾੜ ਵਿੱਚੋਂ ਤੀਰ ਮਾਰਕੇ ਕੱਢੀ ਸੀ। ੨. ਨੈਪਾਲ ਦੇ ਦੱਖਣ ਵੱਲ ਇੱਕ ਪਹਾੜੀ ਨਦੀ। ੩. ਜੈਪੁਰ ਦੇ ਇਲਾਕੇ ਦੀ ਇੱਕ ਨਦੀ, ਜੋ ਭਰਤਪੁਰ ਧੌਲਪੁਰ ਆਗਰੇ ਦੇ ਇਲਾਕੇ ਵਹਿਂਦੀ ਹੋਈ ਜਮੁਨਾ ਵਿੱਚ ਜਾ ਮਿਲਦੀ ਹੈ। ੪. ਪੁਰਾਣਾਂ ਅਨੁਸਾਰ ਕੁਰੁਕ੍ਸ਼ੇਤ੍ਰ ਦੀ ਇੱਕ ਗੰਗਾ ਧਾਰਾ, ਜੋ ਅਰਜੁਨ ਨੇ ਤੀਰ ਮਾਰਕੇ ਪਾਤਾਲੋਂ ਭੀਸਮਪਿਤਾਮਾ ਦੀ ਪਿਆਸ ਬੁਝਾਉਣ ਲਈ ਲਿਆਂਦੀ ਸੀ.
ਸੰ. ਵਾਣਿਜ੍ਯ. ਸੰਗ੍ਯਾ- ਵਪਾਰ. ਲੈਣ ਦੇਣ. "ਬੰਸ ਹ਼ੈ ਬਾਣਜ ਕਰਤ ਭਏ." (ਗ੍ਯਾਨ) ਵੈਸ਼੍ਯ ਹੋਕੇ.
ਵਾਣ- ਅਣੀ ਵਾਲੋ, ਤਿੱਖੀ ਨੋਕ ਵਾਲੇ ਤੀਰ. "ਬਹੇ ਬਾਣਣਿਆਰੇ." (ਚੰਡੀ ੨)
ਵਿ- ਵਾਣ (ਤੀਰ) ਜੇਹੇ ਦ੍ਰਿਗ (ਨੇਤ੍ਰਾਂ) ਵਾਲੀ. ਦ੍ਰਿਸ੍ਟਿ ਨਾਲ ਘਾਇਲ ਕਰਨ ਵਾਲੀ.
ਸੰ. ਵਾਣਧਿ. ਸੰਗ੍ਯਾ- ਵਾਣ (ਤੀਰ) ਧਾਰਨ ਵਾਲਾ, ਭੱਥਾ. ਤੀਰਕਸ਼.
nan
nan
ਚਾਰ ਹੱਥ ਦੀ ਲੰਬਾਈ. ਦੇਖੋ, ਬਾਣ ੫.
nan
ਸੰਗ੍ਯਾ- ਲਿਬਾਸ. ਭੇਸ. ਵਰ੍ਣ. "ਕਲਿਜੁਗ ਹੋਸੀ ਨੀਲਾ ਬਾਣਾ." (ਰਹਿਤ) ੨. ਸੰ. ਵਾਨ. ਪੇਟਾ. ਤਾਣੇ ਵਿੱਚ ਬਣਿਆਂ ਤੰਦਾਂ. "ਇੱਕ ਸੂਤ ਕਰ ਤਾਣਾ ਬਾਣਾ." (ਭਾਗੁ) ੩. ਵਾਣ. ਤੀਰ. "ਆਪੇ ਧਨੁਖੁ ਆਪੇ ਸਰਬਾਣਾ." (ਮਾਰੂ ਸੋਲਹੇ ਮਃ ੧) ਆਪ ਸਰਕੰਡੋ ਦਾ ਤੀਰ ਹੈ। ੪. ਇੱਕ ਸ਼ਸਤ੍ਰ. ਜੋ ਸੈਫ ਦੀ ਸ਼ਕਲ ਦਾ ਹੈ. ਦੇਖੋ, ਆਨੰਦਪੁਰ ਸ਼ਬਦ ਵਿੱਚ ਅੰਗ ੪. ਦਾ (ੲ) ਅੱਖਰ.