ਦੇਖੋ, ਥਾਨਭ੍ਰਿਸਟ. ਥਾਂ ਤੋਂ ਡਿੱਗਾ. ਪਦਵੀ (ਅਧਿਕਾਰ) ਤੋਂ ਪਤਿਤ ਹੋਇਆ.
nan
nan
nan
ਸੰ. भृकुटी. ਸੰਗ੍ਯਾ- ਭ੍ਰ. ਭੌਂਹ. "ਤਵ ਵਿਲੋਕਕੈ ਭ੍ਰਿਕੁਟੀ ਬੈਕੀ। ਤ੍ਰਯਲੋਕੀ ਸੁਧ ਰਹੈ ਨ ਕਾਂਕੀ." (ਨਾਪ੍ਰ)
nan
ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਵਾਰ ਬ੍ਰਹਮਾ, ਰੁਦ੍ਰ ਦਾ ਯਗ੍ਯ ਕਰਵਾ ਰਿਹਾ ਸੀ, ਉੱਥੇ ਇਕੱਠੀਆਂ ਹੋਈਆਂ ਦੇਵਤਿਆਂ ਦੀਆਂ ਇਸਤ੍ਰੀਆਂ ਅਤੇ ਕਨ੍ਯਾ ਨੂੰ ਦੇਖਕੇ ਬ੍ਰਹਮਾ ਦਾ ਵੀਰਯ ਪਾਤ ਹੋ ਗਿਆ, ਜਿਸ ਨੂੰ ਸੂਰਜ ਨੇ ਇਕੱਠਾ ਕਰਕੇ ਅਗਨਿ ਵਿੱਚ ਹਵਨ ਕੀਤਾ. ਉਸ ਤੋਂ ਤਿੰਨ ਬਾਲਕ ਪੈਦਾ ਹੋਏ. ਸੁੰਦਰ ਬਾਲਕਾਂ ਨੂੰ ਦੇਖਕੇ ਸ਼ਿਵ ਅਗਨਿ ਅਤੇ ਬ੍ਰਹਮਾ ਦਾ ਜੀ ਲਲਚਾਇਆ ਅਰ ਹਰੇਕ ਨੇ ਆਪਣੇ ਬਣਾਉਣੇ ਚਾਹੇ. ਹੋਰ ਦੇਵਤਿਆਂ ਨੇ ਵਿੱਚ ਪੈਕੇ ਝਗੜਾ ਨਿਬੇੜਿਆ ਅਤੇ ਤੇਹਾਂ ਨੂੰ ਇੱਕ ਇੱਕ ਵੰਡ ਦਿੱਤਾ. ਸ਼ਿਵ ਦੇ ਹਿੱਸੇ ਭ੍ਰਿਗ, ਅਗਨਿ ਨੂੰ ਅੰਗਿਰਾ ਅਤੇ ਬ੍ਰਹਮਾ ਨੂੰ ਕਵਿ (ਸ਼ੁਕ੍ਰ) ਮਿਲਿਆ.#ਭ੍ਰਿਗੁ ਦਾ ਜਿਕਰ ਰਿਗਵੇਦ ਵਿੱਚ ਭੀ ਕਈ ਥਾਂ ਆਇਆ ਹੈ. ਮਨੁਸਿਮ੍ਰਿਤਿ ਦਾ ਕਰਤਾ ਇਹੀ ਵਿਦ੍ਵਾਨ ਹੈ. ਭਾਰਗਵ ਵੰਸ਼, ਜਿਸ ਵਿੱਚ ਪਰਸ਼ੁਰਾਮ ਪ੍ਰਤਾਪੀ ਹੋਇਆ ਹੈ ਉਹ ਇਸੇ ਭ੍ਰਿਗੁ ਤੋਂ ਚੱਲਿਆ ਹੈ. ਦਕ੍ਸ਼੍ ਪ੍ਰਜਾਪਤਿ ਦਾ ਯਗ੍ਯ (ਜਿਸ ਵਿੱਚ ਸ਼ਿਵ ਦਾ ਹਿੱਸਾ ਨਹੀਂ ਕੱਢਿਆ ਗਿਆ ਸੀ) ਭ੍ਰਿਗੁ ਨੇ ਕਰਾਇਆ ਸੀ. ਜਦ ਸ਼ਿਵ ਨੇ ਆਕੇ ਆਪਣੇ ਗਣਾਂ ਤੋਂ ਯਗ੍ਯ ਭ੍ਰਸ੍ਟ ਕਰਾਇਆ, ਤਦ ਭ੍ਰਿਗੁ ਦੀ ਭੀ ਦਾੜ੍ਹੀ ਪੁੱਟੀ ਗਈ ਸੀ.#ਪਦਮਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਸਾਰੇ ਰਿਖੀਆਂ ਨੇ ਸਭਾ ਕਰਕੇ ਨਿਰਣਾ ਕਰਨਾ ਚਾਹਿਆ ਕਿ ਤੇਹਾਂ ਦੇਵਤਿਆਂ ਵਿੱਚੋਂ ਕੇੜ੍ਹਾ ਪੂਜ੍ਯ ਹੈ. ਭ੍ਰਿਗੁ ਨੇ ਆਖਿਆ ਕਿ ਮੈ ਪਰੀਖ੍ਯਾ ਕਰਕੇ ਇਸ ਦਾ ਫੈਸਲਾ ਕਰਾਂਗਾ. ਸਭ ਤੋਂ ਪਹਿਲਾਂ ਭ੍ਰਿਗੁ ਸ਼ਿਵ ਪਾਸ ਪਹੁੰਚਿਆ, ਅੱਗੇ ਉਹ ਪਾਰਵਤੀ ਨਾਲ ਵਿਲਾਸ ਕਰ ਰਿਹਾ ਸੀ, ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਸ਼ਿਵ ਲਿੰਗਰੂਪ ਬਣਜਾਵੇ. ਫੇਰ ਬ੍ਰਹਮਾ ਪਾਸ ਗਿਆ, ਉੱਥੇ ਭੀ ਭ੍ਰਿਗੁ ਦਾ ਮਾਨ ਨਹੀਂ ਹੋਇਆ, ਇਸ ਲਈ ਬ੍ਰਹਮਾ ਨੂੰ ਭੀ ਪੂਜ੍ਯ ਪਦਵੀ ਤੋਂ ਖਾਰਿਜ ਕੀਤਾ. ਅੰਤ ਜਦ ਵਿਸਨੁ ਪਾਸ ਗਿਆ ਤਾਂ ਉਹ ਸੁੱਤਾ ਪਿਆ ਸੀ. ਭ੍ਰਿਗੁ ਨੇ ਛਾਤੀ ਵਿੱਚ ਲੱਤ ਮਾਰਕੇ ਜਗਾਇਆ. ਵਿਸਨੁ ਨੇ ਕ੍ਰੋਧ ਕਰਨ ਦੀ ਥਾਂ ਭ੍ਰਿਗੁ ਦਾ ਪੈਰ ਪ੍ਰੇਮਭਾਵ ਨਾਲ ਮਲਿਆ ਅਰ ਆਖਿਆ ਕਿ ਆਪ ਦੇ ਚਰਣ ਨੂੰ ਮੇਰੇ ਕਠੋਰ ਸ਼ਰੀਰ ਨਾਲ ਲੱਗਕੇ ਸੱਟ ਵੱਜੀ ਹੋਣੀ ਹੈ. ਭ੍ਰਿਗੁ ਨੇ ਮੁੜਕੇ ਰਿਖੀਸਭਾ ਵਿੱਚ ਫੈਸਲਾ ਸੁਣਾਇਆ ਕਿ ਵਿਸਨੁ ਪੂਜ੍ਯ ਦੇਵ ਹੈ. "ਜਾਪ ਕਿਯੋ ਸਭ ਹੀ ਹਰਿ ਕੋ ਜਬ ਯੌਂ ਭ੍ਰਿਗੁ ਆਯਕੈ ਬਾਤ ਸੁਨਾਈ." (ਕ੍ਰਿਸਨਾਵ) ੨. ਸ਼ਿਵ। ੩. ਸ਼ੁਕ੍ਰਗ੍ਰਹ। ੪. ਪਹਾੜ ਦੀ ਉੱਚੀ ਤਿੱਖੀ ਢਲਵਾਣ। ੫. ਸ਼ੁਕ੍ਰਵਾਰ. ਜੁਮਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਸੱਸਾ ਅੱਖਰ. ਸਕਾਰ.
nan
nan
nan
nan
ਭਾਰ੍ਗਵ ਵੰਸ਼ (ਭ੍ਰਿਗੁਵੰਸ਼) ਦੀ ਧੁਜਾ ਰੂਪ. ਭਾਰ੍ਗਵ ਵੰਸ਼ ਦਾ ਸ੍ਵਾਮੀ. ਭ੍ਰਿਗੁ ਦੀ ਸੰਤਾਨ ਵਿੱਚ ਹੋਣ ਵਾਲਾ ਪਰਸ਼ੁਰਾਮ. ਜਮ- ਦਗਨਿ ਦਾ ਪੁਤ੍ਰ ਕੁਹਾੜਾ ਧਾਰੀ ਰਾਮ.