ਸਰਜਾਲ ਵਿੱਚ. ਦੇਖੋ, ਸਰਜਾਲ ੧.
ਦੇਖੋ, ਸਰਜਨ। ੨. ਵਿ- ਸਜੀਵ. ਚੇਤਨ. ਜੀਵ ਸਹਿਤ. "ਸਥਾਵਰ ਤੇ ਸੁਨਕੈ ਸਰਜੀ." (ਕ੍ਰਿਸਨਾਵ)
ਵਿ- ਸਜੀਵ. ਚੇਤਨਤਾ ਸਹਿਤ. ਪ੍ਰਾਣਧਾਰੀ. "ਸਰਜੀਉ ਕਾਟਹਿ ਨਿਰਜੀਉ ਪੂਜਹਿ." (ਗਉ ਕਬੀਰ)
ਸੰ. ਸਿੰਚਿਤ. ਵਿ- ਜਲ ਕਰਕੇ ਸਿੰਚਨ ਕੀਤਾ ਹੋਇਆ. ਤਰ। ੨. ਸਰਸਬਜ਼। ੩. ਜੀਵਨਸੱਤਾ ਸਹਿਤ। ੪. ਸ੍ਰਿਜਨ ਕਰਤਾ. ਰਚਣ ਵਾਲਾ. "ਅਗੰਮ ਸਰਜੀਤ ਸਬਾਇਆ." (ਵਾਰ ਮਲਾ ਮਃ ੧)
ਦੇਖੋ, ਸਰਯੂ. "ਬਾਨ ਪਾਨਿ ਕਮਾਨ ਲੈ ਬਿਹਰੰਤ ਸਰਜੂ ਤੀਰ." (ਰਾਮਾਵ)
ਦੇਖੋ, ਨਿਰੀਕਾਰੀਏ.
nan
ਸੰ. शरट. ਸੰਗ੍ਯਾ- ਕਿਰਲਾ. ਗਿਰਗਟ.
nan
ਵਿ- ਇਤਨਾ ਡੂੰਘਾ ਪਾਣੀ ਜਿਸ ਵਿੱਚ ਖਲੋਤੇ ਆਦਮੀ ਦਾ ਸਿਰ ਡੁੱਬ ਜਾਵੇ। ੨. ਸਿਰ ਤੋਂ ਪੈਰ ਤੀਕ ਢਕਿਆ ਹੋਇਆ. "ਸਰ ਡੋਬ ਲੋਹ ਮੇ ਦੇਹ ਸੋਇ." (ਗੁਪ੍ਰਸੂ) ਕਵਚ ਅਤੇ ਸ਼ਸਤ੍ਰਾਂ ਨਾਲ ਸਾਰਾ ਸ਼ਰੀਰ ਢਕਿਆ ਹੋਇਆ.
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ.