Meanings of Punjabi words starting from ਜ

ਸੰਗ੍ਯਾ- ਜ਼ਿੰਦਗੀ ਦਾ ਹਾਲ. ਉਹ ਪੁਸ੍ਤਕ, ਜਿਸ ਵਿੱਚ ਕਿਸੇ ਦੇ ਜੀਵਨ ਦਾ ਹਾਲ (ਵ੍ਰਿੱਤਾਂਤ) ਹੋਵੇ. ਜਨਮਸਾਖੀ. ਸਵਾਨਿਹ਼. ਉਮਰੀ. Biography.


ਵਿ- ਜੀਵਾਂ ਦਾ ਜੀਵਨ. ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ. "ਸੋ ਕਿਉ ਵਿਸਰੈ ਜਿ ਜੀਵਨ ਜੀਆ." (ਸੁਖਮਨੀ)


ਸੰਗ੍ਯਾ- ਜੀਵਨ ਦੀ ਇੱਛਾ। ੨. ਜੀਵਾਂ ਦੀ ਖ਼੍ਵਾਹਿਸ਼. ਪ੍ਰਾਣੀਆਂ ਦੀ ਮੰਗ. "ਜੀਵਨ- ਤਲਬ ਨਿਵਾਰਿ, ਸੁਆਮੀ!" (ਰਾਮ ਮਃ ੧)


ਵਿ- ਜੀਵਨ (ਜ਼ਿੰਦਗੀ) ਪ੍ਰਦਾਤਾ. "ਜੀਵਨ ਦੇਵਾ ਪਾਰਬ੍ਰਹਮ ਸੇਵਾ." (ਧਨਾ ਮਃ ੫) ੨. ਪਾਣੀ ਦੇਣ ਵਾਲਾ.


ਸੰਗ੍ਯਾ- ਜੀਵਨ ਦਸ਼ਾ. ਜ਼ਿੰਦਗੀ. "ਲਾਲਚ ਕਰੈ ਜੀਵਨਪਦ ਕਾਰਨ, ਲੋਚਨ ਕਛੂ ਨਾ ਸੂਝੈ." (ਧਨਾ ਕਬੀਰ) ੨. ਵਿ- ਜੀਵਨਪ੍ਰਦ. ਜੀਵਣ ਦੇਣ ਵਾਲਾ. "ਜੀਵਨਪਦ ਨਾਨਕ ਪ੍ਰਭੁ ਮੇਰਾ." (ਮਾਰੂ ਮਃ ੫) ੩. ਦੇਖੋ, ਜੀਵਨਪਦਵੀ.


ਓਹ ਪਦਵੀ, ਜਿਸ ਨੂੰ ਪ੍ਰਾਪਤ ਹੋਕੇ ਫੇਰ ਮਰਣ ਨਾ ਹੋਵੇ, ਨਿਰਵਾਣ ਪਦ. "ਅਬ ਮੋਹਿ ਜੀਵਨਪਦਵੀ ਪਾਈ." (ਮਾਰੂ ਮਃ ੫) ੨. ਸ੍ਵ ਸਤਕਾਰ ਨਾਲ ਸੰਸਾਰ ਵਿੱਚ ਜੀਵਨ ਦਾ ਅਧਿਕਾਰ.