ਵਾਣ (ਤੀਰ) ਦਾ ਹੈ ਆਸਨ ਜਿਸ ਪੁਰ ਚਿੱਲਾ. ਜਿਹ. ਪਨਚ.
nan
ਵਾਣਾਸੁਰ ਦੈਤ੍ਯ. ਦੇਖੋ, ਵਾਣ ੫. ਅਤੇ ੭. "ਬਾਣਾਸੂਰ ਨਰੇਸ." (ਚਰਿਤ੍ਰ ੧੪੨)
ਦੇਖੋ, ਬਨਾਰਸਿ.
ਸੰਗ੍ਯਾ- ਜਿਹੜਾ ਵਾਣ (ਤੀਰਾਂ) ਦੀ ਅਵਲਿ (ਪੰਕ੍ਤਿ) ਤਾਰਾਂ ਦੀ ਮਵਾੜ "ਬਾਣਾਵਲੀ ਰਦ੍ ਜਬ ਸਾਜੀ (ਜਾਵ)
ਦੇਖੋ, ਬਾਣੀ. "ਬੋਲੀ ਹਰਿ ਹਰਿ ਭਲੀ ਬਾਣਿ." (ਮਃ ੪. ਵਾਰ ਸੋਰ) ੨. ਆਦਤ ਸੁਭਾਉ. ਪ੍ਰਕ੍ਰਿਤਿ "ਕਿਆ ਤੂੰ ਸੱਚਹਿ ਜਾਣਸਸਾਣਿ." (ਕੈਰ ਮਃ ੫) ੩. ਵਾਣ ਦ੍ਵਾਰਾ ਵਾਣ ਸੰ. "ਗੂਰ ਕੈ ਬਾਣਿ ਬਜਰਕਲ ਛੋਟੀ" (ਗਉ ਕਬੀਰਾ)
nan
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)
ਸੰਗ੍ਯਾ- ਵਣਿਕ, ਵ੍ਯਾਪਾਰ ਕਰਨ ਵਾਲਾ. ਬਨੀਆਂ. "ਨਾਨਕ ਤੇਰਾ ਬਾਣੀਆ." (ਵਡ ਮਃ ੧) ੨. ਬਾਣੀ ਦਾ ਸਿੱਧਾਂਤ. "ਇਤੁ ਤਨਿ ਲਾਗੈ ਬਾਣੀਆ." (ਸ੍ਰੀ ਮਃ ੧) ੩. ਭਾਵ- ਧਰਮਰਾਜ. "ਲੇਖਾ ਮੰਗੈ ਬਾਣੀਆ." (ਮਾਰੂ ਅੰਜੁਲੀ ਮਃ ੫)
nan
ਦੇਖੋ, ਚਾਰ ਬਾਣੀਆਂ.
ਅਮ੍ਰਿਤਸਰ ਨਿਵਾਸੀ ਡਾਕਟਰ ਚਰਨਸਿੰਘ¹ ਜੀ ਦਾ ਲਿਖਿਆ ਗ੍ਰੰਥ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਬਾਣੀ ਦਾ ਵ੍ਯੋਰਾ (ਨਿਰਣਯ) ਹੈ.