Meanings of Punjabi words starting from ਭ

ਭ੍ਰਿਗੁ ਰਿਖੀ ਦੇ ਪੈਰ ਦਾ ਲਤਾ (ਦਾਗ) ਵਿਸਨੁ ਦੀ ਛਾਤੀ ਪੁਰ ਉਹ ਦਾਗ (ਲਤਾ), ਜੋ ਭ੍ਰਿਗੁ ਦੇ ਚਰਣਪ੍ਰਹਾਰ ਤੋਂ ਹੋਇਆ ਦੇਖੋ, ਭ੍ਰਿਗੁ.


ਭ੍ਰਿਗੁ ਰਿਖੀ ਦਾ ਵੰਸ਼. ਭਾਰ੍‍ਗਵ ਕੁਲ. ਦੇਖੋ, ਭ੍ਰਿਗੁ.


ਭਾਰ੍‍ਗਵ. ਭ੍ਰਿਗੁ ਦੀ ਕੁਲ ਵਿੱਚ ਹੋਣ ਵਾਲਾ.


ਸੰ. भृज. ਧਾ- ਭੁੰਨਣਾ, ਰਾੜ੍ਹਨਾ.


(ਦੇਖੋ, ਭ੍ਰਿ ਧਾ) ਸੰ. ਭ੍ਰਿਤ. ਵਿ- ਧਾਰਣ ਕੀਤਾ। ੨. ਪਾਲਨ ਕੀਤਾ। ੩. ਭਰਿਆ। ੪. ਲੱਦਿਆ। ੫. ਕਿਰਾਏ ਪੁਰ ਲਿਆ। ੬. ਸੰ. भृत्य. ਭ੍ਰਿਤ੍ਯ. ਸੰਗ੍ਯਾ- ਪਾਲਨ ਕਰਨ ਯੋਗ੍ਯ, ਸੇਵਕ. ਦਾਸ. "ਅਵਿਲੋਕ੍ਯੋ ਭ੍ਰਿਤ ਏਕ." (ਦੱਤਾਵ) ੭. ਰਾਜਾ ਦਾ ਮੰਤ੍ਰੀ.


ਵਿ- ਵਰ (ਉੱਤਮ ਰੀਤਿ ਨਾਲ) ਭ੍ਰਿਤ (ਧਾਰਣ ਕਰਤਾ) "ਸਸਤ੍ਰ ਸਾਸਤ੍ਰ ਸਬੈ ਭ੍ਰਿਤਾਬਰ." (ਦੱਤਾਵ) ੨. ਦੇਖੋ, ਭ੍ਰਿਤਾਂਬਰ.


ਵਿ- ਅੰਬਰ (ਵਸਤ੍ਰ) ਧਾਰੀ. ਜਿਸ ਨੇ ਕਪੜੇ ਪਹਿਨੇ ਹਨ.


भृति. ਨੌਕਰੀ। ੨. ਮਜ਼ਦੂਰੀ। ੩. ਪਾਲਨ ਦੀ ਕ੍ਰਿਯਾ. ਪਰਵਰਿਸ਼.


ਸੰ. ਭ੍ਰਿਤ੍ਯ. ਦਾਸ. ਦੇਖੋ, ਭ੍ਰਿਤ ੬. ਅਤੇ ਭ੍ਰਿਤਿਆਪ੍ਰਿਯ.


ਵਿ- ਭ੍ਰਿਤ੍ਯਪ੍ਰਿਯ. ਦਾਸਾਂ (ਸੇਵਕਾਂ) ਦਾ ਪਿਆਰਾ. "ਭ੍ਰਿਤਿਆਪ੍ਰਿਯੰ, ਬਿਸ੍ਰਾਮਚਰਣੰ." (ਸਹਸ ਮਃ ੫)