Meanings of Punjabi words starting from ਮ

ਵਿ- ਮਹਾਨ. ਵਡਾ. "ਮਾਹਾ ਸੁਖ ਪਾਇਆ ਬਰਨਿ ਨ ਸਾਕਉ." (ਮਲਾ ਮਃ ੫) ੨. ਕ੍ਰਿ. ਵਿ- ਮਧ੍ਯ. ਵਿੱਚ. ਅੰਦਰ. "ਜਗਦੀਸ ਜਪਉ ਮਨ ਮਾਹਾ." (ਜੈਤ ਮਃ ੪) ੩. ਸੰ. ਸੰਗ੍ਯਾ- ਗਊ.


ਮਹੀਨਿਆਂ ਵਿੱਚੋਂ ਉੱਤਮ ਮਾਹ (ਮਹੀਨਾ) "ਮਾਹਾਮਾਹ ਮੁਮਾਰਖੀ ਚੜਿਆ ਸਦਾ ਬਸੰਤੁ." (ਬਸੰ ਮਃ ੧)


ਸੰਗ੍ਯਾ- ਰਿਤੁਰਾਜ. ਬਸੰਤ. "ਮਾਹਾਰੁਤੀ ਆਵਣਾ." (ਬਸੰ ਮਃ ੧) ੨. ਮਹੀਨੇ ਅਤੇ ਰੁੱਤਾਂ। ੩. ਭਾਵ- ਮਾਨੁਸ ਜਨਮ.


ਸੰਗ੍ਯਾ- ਸਰਪੰਖਾ. ਇੱਕ ਪੌਧਾ, ਜੋ ਰੇਤਲੀ ਜ਼ਮੀਨ ਵਿੱਚ ਗਰਮੀਆਂ ਦੀ ਰੁੱਤ ਪੈਦਾ ਹੁੰਦਾ ਹੈ. ਇਹ ਊਠਾਂ ਦੀ ਪਿਆਰੀ ਖ਼ੁਰਾਕ ਹੈ. ਇਸ ਦੀ ਜੜ ਦੀ ਦਾਤਨ ਚੰਗੀ ਹੁੰਦੀ ਹੈ, ਮਾਹਾਂ ਲਹੂ ਦੇ ਵਿਕਾਰ ਦੂਰ ਕਰਦਾ ਹੈ.


ਦੇਖੋ, ਮਹਾਸਿੰਘ.


ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ.


ਸੰ. ਮਾਹਿ. ਵਿ- ਮੱਝ (ਭੈਂਸ) ਨਾਲ ਹੈ ਜਿਸ ਦਾ ਸੰਬੰਧ। ੨. ਦੇਖੋ, ਮਾਹਖ.


ਸੰ. ਮਾਹਿਸੀ. ਵਿ- ਮੱਝ (ਭੈਂਸ) ਨਾਲ ਹੈ. ਜਿਸ ਦਾ ਸੰਬੰਧ। ੨. ਸੰਗ੍ਯਾ- ਭੈਂਸ ਦਾ ਪੁਤ੍ਰ ਝੋਟਾ. ਮਹਿਸ. "ਮਾਹਿਖੀ ਪੈ ਚੜ੍ਹੇ ਦੈਤ ਢੂਕੋ." (ਚਰਿਤ੍ਰ ੪੦੫)


ਮਹਿਸ- ਈਸ਼. ਯਮਰਾਜ. ਝੋਟੇ ਪੁਰ ਚੜ੍ਹਨ ਵਾਲਾ. "ਚੜੇ ਮਾਹਿਖੀਸੰ. (ਅਜਰਾਜ)