Meanings of Punjabi words starting from ਰ

ਰੁੱਧ ਹੋਇਆ. ਰੁਕਿਆ. "ਰੂਧਾ ਕੰਠੁ ਸਬਦੁ ਨਹੀਂ ਉਚਰੈ." (ਸੋਰ ਭੀਖਨ) ੨. ਰੁੱਝਿਆ. "ਕਿਸਨ ਸਦਾ ਅਵਤਾਰੀ ਰੂਧਾ." (ਵਡ ਮਃ ੩) ਦੇਖੋ, ਰੁਧ ਅਤੇ ਰੁੱਧ.


ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ.


ਸੰ. ਸੰਗ੍ਯਾ- ਦ੍ਰਿਸ਼੍ਯ ਕਾਵ੍ਯ. ਨਾਟਕ। ੨. ਨਕਲ। ੩. ਤਿੰਨ ਰੱਤੀ ਭਰ ਤੋਲ। ੪. ਚਾਂਦੀ। ੫. ਸੰਗੀਤ ਅਨੁਸਾਰ ਸੱਤ ਮਾਤ੍ਰਾ ਦਾ ਤਾਲ। ੬. ਇੱਕ ਅਰਥਾਲੰਕਾਰ. ਸ੍ਵਰੂਪ ਅਥਵਾ ਗੁਣ ਕਰਕੇ ਕਿਸੇ ਜੇਹਾ ਰੂਪ ਧਾਰਨ ਵਾਲਾ "ਰੂਪਕ" ਅਲੰਕਾਰ ਹੈ. ਅਰਥਾਤ ਬਿਨਾ ਨਿਸੇਧ ਦੇ ਉਪਮਾਨ ਅਤੇ ਉਪਮੇਯ ਨੂੰ ਇੱਕ ਰੂਪ ਠਹਿਰਾਉਣਾ.#ਉਪਮੇਯਹਿ ਉਪਮਾਨਹਿ ਜੋਊ,#ਏਕਰੂਪ ਕਰ ਵਰਣੈ ਦੋਊ,#ਤਿਹ ਕੋ ਰੂਪਕ ਕਰਹਿ ਉਚਾਰ,#ਜੌਨ ਲਖੈਂ ਭੇਦਾਲੰਕਾਰ.#(ਗੁਰਬਗੰਜਨੀ)#ਇਸ ਅਲੰਕਾਰ ਦੇ ਮੁੱਖ ਦੋ ਭੇਦ ਹਨ, ਇੱਕ ਤਦਰੂਪ, ਦੂਜਾ ਅਭੇਦ, ਤਦਰੂਪ ਦਾ ਅਰਥ ਹੈ ਤੇਹੋ ਜੇਹਾ ਰੂਪ, ਯਥਾ- ਕਮਲ ਜੇਹੇ ਨੇਤ੍ਰ, ਚੰਦ੍ਰਮਾ ਜੇਹਾ ਮੁਖ ਆਦਿ. ਅਭੇਦ ਦਾ ਅਰਥ ਹੈ ਅਭਿੰਨ. ਅਰਥਾਤ ਉਪਮੇਯ ਅਤੇ ਉਪਮਾਨ ਵਿੱਚ ਭੇਦ ਨਹੀਂ, ਯਥਾ- ਨੇਤ੍ਰਕਮਲ, ਚੰਦ੍ਰਮੁਖ ਆਦਿ ਇਸ ਵਿੱਚ ਜੇਹਾ ਤੇਹਾ ਆਦਿ ਪਦ ਨਹੀਂ ਵਰਤੀਦੇ, ਕਿਉਂਕਿ ਅਭੇਦ ਰੂਪਕ ਸਿੱਧ ਕਰਦਾ ਹੈ ਕਿ ਨੇਤ੍ਰ ਕਮਲਰੂਪ ਹੀ ਹਨ ਅਤੇ ਮੁਖ ਚੰਦ੍ਰਮਾਰੂਪ ਹੀ ਹਨ ਅਤੇ ਮੁਖ ਚੰਦ੍ਰਮਾਰੂਪ ਹੈ. ਮੁਖ ਤੋਂ ਭਿੰਨ ਚੰਦ੍ਰਮਾ ਨਹੀਂ, ਅਰ ਨੇਤ੍ਰਾਂ ਤੋਂ ਭਿੰਨ ਕਮਲ ਨਹੀਂ. ਤਦਰੂਪ ਦਾ ਉਦਾਹਰਣ-#ਗਗਨਮੈ ਥਾਲ ਰਵਿ ਚੰਦ ਦੀਪਕ ਬਨੇ.#(ਧਨਾ ਮਃ ੧)#ਅਭੇਦ ਦਾ ਉਦਾਹਰਣ-#"ਹਰਿ ਚਰਨਕਮਲ ਮਕਰੰਦ ਲੋਭਿਤ ਮਨੋ."#(ਧਨਾ ਮਃ ੧)#ਕਵੀਆਂ ਨੇ ਇਨ੍ਹਾਂ ਦੋ ਭੇਦਾਂ ਦੇ ਅੱਗੇ ਤਿੰਨ ਭੇਦ ਹੋਰ ਕਲਪੇ ਹਨ. ਅਰਥਾਤ, ਸਮ, ਅਧਿਕ ਅਤੇ ਨ੍ਯੂਨ.#(ੳ) ਉਪਮੇਯ ਅਤੇ ਉਪਮਾਨ ਨੂੰ ਤੁੱਲ ਕਹਿਣਾ "ਸਮਰੂਪਕ" ਹੈ.#ਉਦਾਹਰਣ-#ਮੁੰਦਾ ਸੰਤੋਖੁ ਸਰਮੁ, ਪਤੁ ਝੋਲੀ,#ਧਿਆਨ ਕੀ ਕਰਹਿ ਬਿਭੂਤਿ,#ਖਿੰਬਾ ਕਾਲੁ ਕੁਆਰੀ ਕਾਇਆ,#ਜੁਗਤਿ ਡੰਡਾ ਪਰਤੀਤਿ.#(ਜਪੁ)#ਜਤੁ ਪਹਾਰਾ ਧੀਰਜੁ ਸੁਨਿਆਰੁ,#ਅਹਰਣਿ ਮਤਿ ਵੇਦੁ ਹਥਿਆਰੁ,#ਭਉ ਖਲਾ ਅਗਨਿ ਤਪ ਤਾਉ,#ਭਾਂਡਾ ਭਾਉ ਅਮ੍ਰਿਤੁ ਤਿਤੁ ਢਾਲਿ,#ਘੜੀਐ ਸਬਦੁ ਸਚੀ ਟਕਸਾਲ.#(ਜਪੁ)#ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,#ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ.#(ਜਪੁ)#ਕਾਂਤਿ ਕਲ ਤਾਲ ਮੇ ਪ੍ਰਫੁੱਲਿਤ ਵਿਸਾਲ ਦਲ#ਮ੍ਰਿਦੁਲ ਮ੍ਰਿਦੁਲ ਤੁੱਲ ਲਾਲ ਲਾਲ ਮਾਨਿਯੇ,#ਰਾਜਤ ਮਰਾਲਰਾਜ ਸੰਤਨ ਸਮਾਜ ਪਾਸ#ਪਾਂਸ਼ੁ ਹੈ ਪਰਾਗ ਦਿਨ ਰੈਨ ਮੇ ਸੁਹਾਨਿਯੇ,#ਸਿਲੀਮੁਖ ਸਿੱਖ ਮਨ ਸੌਰਭ ਆਨੰਦ ਦੇਤ#ਛੋਰਤ ਨ ਆਸ ਪਾਸ ਦਾਸ ਸੋ ਭ੍ਰਮਾਨਿਯੇ,#ਉਦਕ ਕਰਮ ਛੁਇ ਸਕੈ ਨ ਭਰਮ ਮਲ#ਐਸੇ ਸ਼੍ਰੀ ਗੋਬਿੰਦਸਿੰਘ ਪਦਕੰਜ ਜਾਨਿਯੇ.#(ਨਾਪ੍ਰ)#ਰਾਮਕੁਁਵਰ ਗਿਰਿਵਰ ਕੇ ਸਮਸਰ,#ਕਥਾ ਜੁ ਉਪਜੀ ਸਲਿਤਾ ਸੁਖਕਰ,#ਗੁਰੁਯਸ਼ ਉੱਜਲ ਜਲ ਭਰਪੂਰਾ,#ਪ੍ਰੇਮ ਪ੍ਰਵਾਹ ਵਿਮਲ ਬਹਿ ਰੂਰਾ,#ਭ੍ਰਮ ਵੇਮੁਖਤਾ ਦ੍ਵੈ ਦ੍ਰਿਢ ਕੂਲਾ,#ਜਿਨ ਪਰ ਅਵਗੁਣ ਤਰੁ ਗਨ ਫੂਲਾ,#ਪਠਨ ਸੁਨਨ ਬਲ ਬੇਗ ਬਿਸਾਲਾ,#ਜਰ ਸਮੇਤ ਭਗਨਤ ਤਤਕਾਲਾ,#ਸਦਗੁਣ ਕਮਲ ਬ੍ਰਿੰਦ ਵਿਕਸਾਵਤ,#ਮਨ ਸੰਤਨ ਜਲਜੰਤੁ ਅਨਿੰਦਿਤ,#ਕਰਤ ਕੇਲ ਗੁਰੁ, ਰਹਿਤ ਅਨੰਦਿਤ,#ਦਸ ਗੁਰੁ ਦਸਹੁ ਘਾਟ ਜਿਸ ਕੇਰੇ,#ਦੁਖੀ ਤ੍ਰਿਖਾਤੁਰ ਜਨ ਹਨਐ ਨੇਰੇ,#ਗੁਰੁਯਸ਼ ਜਲ ਤੇ ਸਭ ਸੁਖ ਪਾਵਹਿ",#ਵਿਸਯਨ ਤ੍ਰਿਖਾ ਤੁਰਤ ਬਿਨਸਾਵਹਿ",#ਅੰਤਕ ਘਾਮ ਪੀਰ ਨਹਿ ਦੇਈ,#ਨਿਤ ਪ੍ਰਤਿ ਨਿਕਟ ਹੋਇ ਜੋ ਸੇਈ.#ਔਰ-#ਰਾਮਕੁਁਵਰ ਪਰਬੀਨ ਜੁ ਮਾਲੀ,#ਕੀਰਤਿ ਗੁਰੁਨ ਸਕੇਲ ਵਿਸਾਲੀ,#ਗ੍ਰੰਥ ਬਨਾਵਨ ਬਾਗ ਲਗਾਯਹੁ,#ਤਰੁਵਰ ਗਨ ਅਧ੍ਯਾਯ ਸੁਹਾਯਹੁ,#ਛੰਦ ਅਨੇਕ ਪ੍ਰਕਾਰਨ ਸਾਖਾ,#ਤੁਕ ਬਹੁ ਪਤ੍ਰ ਸਘਨ ਸੁਭ ਭਾਖਾ,#ਗੁਣ ਗਣ ਤਿਨ ਮਹਿ ਸੁਮਨਸ ਫੂਲੇ,#ਅਰਥ ਸੁਫਲ ਯੁਤ ਭੂਖਨ ਝੂਲੇ,#ਸ਼ਾਂਤਿ ਰਸਾਦਿਕ ਰਸ ਜਿਨ ਮਾਹੀਂ,#ਕਸ੍ਟ ਘਾਮ ਹਤ ਛਾਯਾ ਤਾਹੀਂ,#ਪ੍ਰੇਮਵਾਰਿ ਤੇ ਸੇਚਨ ਕਰਤਾ,#ਢਿਗ ਨਹਿ ਹੋਯ ਮੋਹ ਪਸ਼ੁ ਹਰਤਾ,#ਅਸ ਉਪਬਨ ਮੇ ਜੋ ਨਰ ਬਾਸੇ,#ਮੋਖ ਸੁਗੰਧ ਸਦਾ ਤਿਨ ਪਾਸੇ. (ਨਾਪ੍ਰ)#ਬੀਤਗਈ ਮਮਤਾ ਰਜਨੀ#ਮਦ ਮੋਹ ਮਹਾਂ ਤਮ ਪੁੰਜ ਜੁਦੈ ਭਯੇ,#ਕਾਮਰੁ ਕੋਹ ਉਲੂਕ ਦੁਰੇ#ਸੁਚਿ ਸੰਤ ਬਿਬੇਕ ਸਰੋਜ ਮੁਦੈ ਭਯੇ,#ਸ਼ੇਖ਼ਰ ਤਾਰਾ ਅਲੋਕ ਅਥੈਗਯੇ#ਪੁੰਨ ਕੇ ਪੰਥ ਪ੍ਰਕਾਸ਼ ਨੁਦੈ ਭਯੇ,#ਸ਼੍ਰੀ ਹਰਿਰਾਇ ਗੁਰੂ ਜਬ ਤੈਂ#ਕਲਿਕਾਲ ਮੇ ਸੂਰਯਰੂਪ ਉਦੈ ਭਯੇ. (ਗੁਰੁਪੰਚਾਸ਼ਿਕਾ)#ਸੋਢਿਵੰਸ਼ ਸਾਗਰ ਤੋਂ ਉਦਿਤ ਅਖੰਡ ਅਤਿ#ਕਰਤ ਪ੍ਰਕਾਸ਼ ਨਿਸਿ ਵਾਸਰ ਅਮੰਦ ਹੈ,#ਸਕਲ ਕਲਾਨ ਪਰਿਪੂਰਨ ਰਹਿਤ ਅੰਕ#ਕੁਵਲੈ ਪ੍ਰਮੋਦਕ ਪ੍ਰਤੱਛ ਸੁਖਕੰਦ ਹੈ,#ਸ਼ੇਖਰ ਅਸ਼ੇਸ ਤਮਗੁਨ ਕੋ ਹਰਤ ਹਠ#ਕਰਤ ਪ੍ਰਦੋਸ ਦੂਰ ਦਲ ਦੁਖ ਦੁੰਦ ਹੈ,#ਵੰਦਨੀਯ ਵਿਸ਼੍ਵ ਕੋ ਵਿਰਾਜਤ ਅਨੰਦ ਭਰ੍ਯੋ#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਕੋ ਮੁਖ ਚੰਦ ਹੈ. (ਗੁਰੁਪੰਚਾਸ਼ਿਕਾ)#(ਅ) ਉਪਮੇਯ ਅਤੇ ਉਪਮਾਨ ਦੀ ਸਮਤਾ ਕਰਦੇ ਹੋਏ, ਇੱਕ ਦੀ ਵਿਸ਼ੇਸਤਾ ਪ੍ਰਗਟ ਕਰਨੀ "ਵਿਸ਼ੇਸ਼" ਰੂਪਕ ਹੈ.#ਉਦਾਹਰਣ-#ਐਸਾ ਹਰਿਧਨੁ ਸੰਚੀਐ, ਭਾਈ!#ਭਾਹਿ ਨ ਜਾਲੈ ਜਲਿ ਨਹੀ ਡੂਬੈ,#ਸੰਗੁ ਛੋਡਿ ਕਰਿ ਕਤਹੁ ਨ ਜਾਈ,#ਤੋਟਿ ਨ ਆਵੈ ਨਿਖੁਟਿ ਨ ਜਾਇ,#ਖਾਇ ਖਰਚਿ ਮਨੁ ਰਹਿਆ ਅਘਾਇ. (ਆਸਾ ਮਃ ੫)#ਪਾਂਸ਼ੁ ਪਰਾਗ ਸੀ ਸੋਹਤ ਸੁੰਦਰ#ਗੰਧਿ ਸੀ ਕੀਰਤਿ ਮੱਧ ਬਸਾਰਾ,#ਕੋਮਲ ਕੋਮਲਤਾ ਇਕ ਸੀ#ਨਿਰਲੇਪਤਾ ਸੀ ਨਿਰਲੇਪ ਸਮਾਨ,#ਜੋ ਭਵ ਭੂਰਿ ਭਰਾ ਸਰਸੀ#ਤਿਸ ਤੇ ਨਿਤ ਊਰਧ ਸੋ ਬਿਗਸ਼ਾਨਾ,#ਹੈਂ ਅਰਵਿੰਦ ਸੇ ਅੰਗਦ ਕੇ ਪਦ#ਸੌਖਦ ਏਕ ਵਿਸ਼ੇਸਤਾ ਜਾਨਾ. (ਨਾਪ੍ਰ)#ਬਰ ਕੀਰਤਿ ਜੌਨ ਅਮੀ ਰਤਿ ਭੌਨ#ਸੁ ਸੀਤਲਤਾ ਸੁਖ ਤੌਨ ਸੁਭਾਈ,#ਗਤਿ ਸਾਧਨ ਕੈਰਵ ਕੋ ਬਿਗਸਾਵਤ#ਦਾਸ ਰਿਦਾ ਨਭ ਬੀਚ ਸੁਹਾਈ,#ਤਪਤੰ ਦੁਖ ਤੀਰ ਨ ਆਵਤ ਹੈ#ਚਿਤ ਚਾਰੁ ਚਕੌਰ ਰਹੈ ਲਿਵ ਲਾਈ,#ਗੁਰੁ ਤੇਗਬਹਾਦੁਰ ਸੋਹਤ ਚੰਦ ਸੇ,#ਹੀਨ ਕਲੰਕ ਇਹੀ ਅਧਿਕਾਈ. (ਨਾਪ੍ਰ)#(ੲ) ਜੇ ਉਪਮੇਯ ਅਥਵਾ ਉਪਮਾਨ ਦੀ ਸਮਤਾ ਵਿੱਚ ਕੁਝ ਨ੍ਯੂਨਤਾ (ਕ਼ ਮੀ) ਵਰਣਨ ਕੀਤੀ ਜਾਵੇ, ਤਦ "ਨ੍ਯੂਨਰੂਪਕ" ਹੈ.#ਉਦਾਹਰਣ-#ਪੰਖਨ ਬਿਨਾ ਬਿਹੰਗ ਹੈਂ ਸ਼੍ਰੀ ਦਸ਼ਮੇਸ਼ ਤੁਰੰਗ.


ਇਹ ਦਿੱਲੀ ਦੇ ਸ਼ਾਹੂਕਾਰ ਦੀ ਪੁਤ੍ਰੀ ਸੀ. ਬਾਦਸ਼ਾਹ ਸ਼ਾਹਜਹਾਂ ਦੇ ਪੰਜ ਹਜ਼ਾਰੀ ਮਨਸਬਦਾਰ ਜਮਾਲਖ਼ਾਨ ਨੇ ਇਸ ਨੂੰ ਆਪਣੀ ਔਰਤ ਬਣਾਇਆ. ਇੱਕ ਵਾਰ ਮੀਨਾ ਬਾਜ਼ਾਰ ਵਿੱਚ ਇਸ ਨੇ ਮਿਸ਼ਰੀ ਦਾ ਬਣਾਉਟੀ ਹੀਰਾ ਬਾਦਸ਼ਾਹ ਨੂੰ ਵਡੇ ਮੁੱਲ ਪੁਰ ਵੇਚਿਆ. ਅਰ ਆਪਣੀ ਸੁੰਦਰਤਾ ਦੇ ਕਾਰਣ ਸ਼ਾਹੀ ਮਹਲਾਂ ਵਿੱਚ ਹੀ ਉਮਰ ਵਿਤਾਈ. ਦਸਮਗ੍ਰੰਥ ਦੇ ੧੮੯ਵੇਂ ਚਰਿਤ੍ਰ ਵਿੱਚ ਇਸ ਦਾ ਕੁਝ ਜਿਕਰ ਆਇਆ ਹੈ.


ਇੱਕ ਅਰਥਾਲੰਕਾਰ. (ਰੂਪਕ- ਨਕਲ, ਅਤਿਸ਼ਯ- ਬਹੁਤ, ਉਕਤਿ- ਕਥਨ). ਕੇਵਲ ਉਪਮਾਨ ਦਾ ਕਥਨ ਕਰਕੇ ਉਪਮੇਯ ਦਾ ਬੋਧ ਕਰਾਉਣਾ "ਰੂਪਕਾਤਿਸ਼ਯੋਕ੍ਤਿ" ਅਲੰਕਾਰ ਹੈ.#ਜਹਿ ਉਪਮਾ ਪਦ ਮੇ ਧਰ ਦੀਜੈ,#ਊਪਰ ਤੇ ਉਪਮੇਯ ਲਖੀਜੈ,#ਰੂਪਕਾਤਿਸ਼ਯੋਕ੍ਤੀਲੰਕਾਰ,#ਗੁਨਿਜਨ ਤਾਂਕੋ ਕਰਹਿ" ਉਚਾਰ. (ਗੁਰਬਗੰਜਨੀ)#ਉਦਾਹਰਣ-#ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ,#ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ. (ਮਃ ੩. ਵਾਰ ਬਿਹਾ)#ਤੀਜੈ ਪਹਿਰੈ ਰੈਣਿਕੈ ਵਣਜਾਰਿਆ ਮਿਤ੍ਰਾ,#ਸਰਿ ਹੰਸ ਉਲਬੜੇ ਆਇ. (ਸ੍ਰੀ ਮਃ ੧. ਪਹਰੇ)#ਇੱਥੇ ਰਾਤ੍ਰੀ ਅਵਸਥਾ ਦਾ ਉਪਮਾਨ ਹੈ, ਸਰ ਦੇਹ ਦਾ, ਅਤੇ ਹੰਸ ਸਫੇਦ ਰੋਮਾਂ ਦਾ.#ਰੈਨਿ ਗਈ, ਮਤ ਦਿਨੁ ਭੀ ਜਾਇ,#ਭਵਰ ਗਏ ਬਗ ਬੈਠੇ ਆਇ,#ਕਾਚੈ ਕਰਵੈ ਰਹੈ ਨ ਪਾਨੀ,#ਹੰਸੁ ਚਲਿਆ ਕਾਇਆ ਕੁਮਲਾਨੀ, (ਸੂਹੀ ਕਬੀਰ)#ਇੱਥੇ ਰਾਤ੍ਰਿ ਤੋਂ ਯੁਵਾ ਅਵਸਥਾ, ਦਿਨ ਤੋਂ ਬੁਢਾਪਾ, ਭਵਰ ਤੋਂ ਕਾਲੇ ਕੇਸ਼, ਬਗ ਤੋਂ ਚਿੱਟੇ ਕੇਸ਼ਾਂ ਦਾ ਬੋਧ ਕਰਾਇਆ. ਐਸੇ ਹੀ ਕੱਚਾ ਮਟਕਾ ਬਿਨਸਨਹਾਰ ਸ਼ਰੀਰ ਦਾ ਅਤੇ ਹੰਸ ਜੀਵਾਤਮਾ ਦਾ ਉਪਮਾਨ ਹੈ.#ਮੀਨ ਮੁਰਝਾਨੇ ਕੰਜ ਖੰਜਨ ਖਿਸਾ ਨੇ ਅਲਿ#ਫਿਰਤ ਦਿਵਾਨੇ ਬਨ ਡੌਲੈਂ ਜਿਤ ਤਿਤ ਹੀ,#ਕੀਰ ਔ ਕਪੋਤ ਬਿੰਬ ਕੋਕਿਲਾ ਕਲਾਪੀ ਬਨ#ਲੂਟੇ ਫੂਟੇ ਫਿਰੈਂ ਮਨ ਚੈਨਹੁ ਨ ਕਿਤਹੀ. ××× (ਚੰਡੀ ੧)#ਇਸ ਕਬਿੱਤ ਵਿੱਚ ਮੀਨ ਕੰਜ ਖੰਜਨ ਨੇਤ੍ਰਾਂ ਦਾ ਉਪਮਾਨ, ਭੌਰੇ ਕਾਲੇ ਕੇਸ਼ਾਂ ਦਾ, ਤੋਤਾ ਨੱਕ ਦਾ, ਕਬੂਤਰ ਕੰਠ ਦਾ, ਬਿੰਬਫਲ ਹੋਠਾਂ ਦਾ, ਕੋਕਿਲਾ ਮੋਰ ਸੁਰ ਦਾ ਕਥਨ ਕਰਕੇ ਉਪਮੇਯ ਦਾ ਗਿਆਨ ਕਰਾਇਆ.


ਇਹ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਪਾਲਿਤ ਪੁਤ੍ਰੀ ਸੀ. ਇਸ ਦਾ ਵਿਆਹ ਪਸਰੂਰ ਨਿਵਾਸੀ ਖੇਮਕਰਨ ਨਾਲ ਹੋਇਆ, ਜਿਸ ਤੋਂ ਅਮਰ ਸਿੰਘ ਜਨਮਿਆ. ਅਮਰਸਿੰਘ ਦੀ ਔਲਾਦ ਹੁਣ ਪਸਰੂਰ ਵਿੱਚ ਹੈ, ਅਰ ਬਨੂੜ ਪਾਸ ਦਯਾਲਪੁਰਾ ਪਿੰਡ ਰਿਆਸਤ ਪਟਿਆਲੇ ਵੱਲੋਂ ਜਾਗੀਰ ਹੈ. ਦੇਖੋ, ਦਯਾਲਪੁਰਾ ਸੋਢੀਆਂ.


ਰੂਪਵਤੀ ਕਨ੍ਯਾ. "ਰੂਪਕੰਨਿਆ ਸੁੰਦਰਿ ਬੇਧੀ." (ਆਸਾ ਕਬੀਰ) ਭਾਵ- ਮੁਕਤਿ ਤੋਂ ਹੈ. ਦੇਖੋ, ਫੀਲੁ.