Meanings of Punjabi words starting from ਵ

ਵ੍ਯ- ਬਿਨ. ਬਾਝ. ਬਗੈਰ. ਦੇਖੋ, ਵਿਣੁ.


ਦੇਖੋ, ਬਿਨਸਨਾ। ੨. ਵਿ- ਵਿਨਾਸ਼ ਹੋਣ ਵਾਲਾ. ਵਿਨਾਸ਼ੀ. "ਸੰਸਾਰੁ ਝੂਠਾ ਵਿਣਸਣਾ।" (ਆਸਾ ਮਃ ੫)


ਦੇਖੋ, ਬਿਨਸ। ੨. ਸ੍ਵ (ਧਨ) ਰਹਿਤ. ਕੰਗਾਲ.


ਦੇਖੋ, ਬਿਨਾਸ. "ਲੇਖੈ ਹੋਇ ਵਿਣਾਸੁ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)


ਸੰ. ਵਿਨਾਸ਼. ਧ੍ਵੰਸ। ੨. ਸਿੰਧੀ. ਵਧ. ਕਤਲ। ੩. ਭਯਾਨਕ ਜੰਗ। ੪. ਨੁਕਸਾਨ. ਹਾਨਿ.


ਵਿਨਾਸ਼ ਕਰਦਾ ਹੈ. ਤਬਾਹ ਕਰਦਾ ਹੈ. "ਲਬੁ ਵਿਣਾਹੇ ਮਾਣਸਾ." (ਵਾਰ ਰਾਮ ੩)


ਬਿਨਾ ਬਗੈਰ. ਦੇਖੋ, ਵਣ. "ਤੁਧੁ ਵਿਣੁ ਸਿਧੀ ਕਿਨੈ ਨ ਪਾਈਆ." (ਸੋਦਰੁ) "ਵਿਣੁ ਗਾਹਕ ਗੁਣ ਵੇਚੀਐ." (ਮਃ ੧. ਵਾਰ ਮਾਰੂ ੧)


ਸੰ. ਵਿਤ੍‌. ਧਾ- ਦਾਨ ਕਰਨਾ, ਧਰਮ ਕਰਨਾ। ੨. ਸੰ. ਵਿੱਤ (वित्) ਸੰਗ੍ਯਾ- ਧਨ. "ਹਰਿ ਵਿਚ ਚਿਤ ਦੁਖਾਹੀ." (ਆਸਾ ਪੜਤਾਲ ਮਃ ੫) ਵਿਤ (ਧਨ) ਹਰਿ (ਚੁਰਾਕੇ) ਦਿਲ ਦੁਖਾਉਂਦੇ ਹਨ। ੩. ਵਿ- ਜਾਣਨ ਵਾਲਾ (ਸੰ. ਵਿਦ੍‌). ਜਿਵੇਂ- ਆਤਮਵਿਤ੍‌। ੪. ਪੰਜਾਬੀ ਵਿੱਚ ਕਦਰ (ਸਾਮਰਥ) ਅਰਥ ਵਿੱਚ ਭੀ ਵਿਤ ਆਂਉਂਦਾ ਹੈ, ਦੇਖੋ, ਬਿਤ ੨.


ਸੰ. ਸੰਗ੍ਯਾ- ਧਨ। ੨. ਵਿ- ਜਾਣਿਆ ਹੋਇਆ। ੩. ਮਸ਼ਹੂਰ. ਪ੍ਰਸਿੱਧ। ੪. ਵਿਚਾਰਿਆ ਹੋਇਆ.


ਸੰ. ਸੰਗ੍ਯਾ- ਧਨ। ੨. ਵਿ- ਜਾਣਿਆ ਹੋਇਆ। ੩. ਮਸ਼ਹੂਰ. ਪ੍ਰਸਿੱਧ। ੪. ਵਿਚਾਰਿਆ ਹੋਇਆ.