ਵਿ- ਸ਼ਰਣਯਾਚਕ. ਰਖ੍ਯਾ ਚਾਹੁਣ ਵਾਲਾ. ਪਨਾਹ ਮੰਗਣ ਵਾਲਾ. "ਸਰਣਜਾਚਿਕ ਪ੍ਰਤਿਪਾਲਣ." (ਸਵੈਯੇ ਮਃ ੨. ਕੇ)
ਵਿ- ਪਨਾਹ ਦੇਣ ਲਾਇਕ. ਰਖ੍ਯਾ ਕਰਨ ਯੋਗ੍ਯ.
ਸਰਣਾਗਤ ਦਾ ਸੰਖੇਪ। ੨. ਕ੍ਰਿ- ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. "ਤੁਝ ਬਿਨ ਕਿਉ ਸਰੈ." (ਬਿਲਾ ਛੰਤ ਮਃ ੫) "ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ." (ਬਾਰਹਮਾਹਾ ਮਾਝ ਮਃ ੫)
ਸ਼ਰਣਾਗਤ। ੨. ਓਟ. ਪਨਾਹ. "ਗਰੀਬ ਦਾਸ ਕੀ ਪ੍ਰਭੁ ਸਰਣਾਇ." (ਗੌਂਡ ਮਃ ੫)
ਸ਼ਰਣਾਗਤ. ਸ਼ਰਣ ਆਇਆ. "ਸਗਲ ਤਿਆਗਿ ਨਾਨਕ ਸਰਣਾਇਆ." (ਸੂਹੀ ਮਃ ੫)
ਸਰਣ. ਪਨਾਹ. "ਠਾਕੁਰ ਤੁਮ ਸਰਣਾਈ ਆਇਆ." (ਸਾਰ ਮਃ ੫)
ਵਿ- ਸ਼ਰਣ- ਆਗਤ. ਸ਼ਰਣ ਆਇਆ ਹੋਇਆ. "ਸਰਣਾਗਤ ਪ੍ਰਤਿਪਾਲਕ ਹਰਿ ਸੁਆਮੀ." (ਧਨਾ ਮਃ ੪)
ਸੰਗ੍ਯਾ- ਉਹ ਥਾਂ ਜਿਥੇ ਸ਼ਰਣਾਗਤਾਂ ਨੂੰ ਪਨਾਹ ਮਿਲੇ। ੨. ਗੁਰੁਦ੍ਵਾਰਾ। ੩. ਕਰਤਾਰ.
ਦੇਖੋ, ਸਰਣ। ੨. ਸੰ. ਸਰਣਿ. ਮਾਰਗ. ਰਸਤਾ. ਡੰਡੀ. ਸੜਕ. ਇਹ ਸ਼ਬਦ ਸ਼ਰਣਿ ਭੀ ਸਹੀ ਹੈ. ੩. ਸੰ. शरनय ਸਰਨ੍ਯ. ਸ਼ਰਣ ਆਏ ਦੀ ਰਖ੍ਯਾ ਕਰਨ ਲਾਇਕ। ੪. ਪ੍ਰਿਥਿਵੀ. ਜ਼ਮੀਨ.
ਵਿ- ਸਰਣ ਦੇਣ ਯੋਗ. "ਸਰਣਿ ਸਮਰਥ ਅਗੋਚਰ ਸੁਆਮੀ." (ਸੂਹੀ ਮਃ ੫)
ਸ਼ਰਣਾਗਤਾਂ ਦੀ ਜਿੱਥੇ ਸਮਾਈ ਹੁੰਦੀ ਹੈ. ਸਰਣਾਗਤਾਂ ਨੂੰ ਪਨਾਹ ਵਿੱਚ ਲੈਣ ਵਾਲਾ. "ਸਰਣਿਸਮਾਈ ਦਾਸਹਿਤੁ." (ਗਉ ਮਃ ੫)
ਸੰ. शरणयशूर. ਸ਼ਰਣ੍ਯਸ਼ੂਰ. ਵਿ- ਸ਼ਰਣਾਗਤਾਂ ਦੀ ਰਖ੍ਯਾ ਕਰਨ ਲਈ ਬਹਾਦੁਰ. ਭਾਵ ਜੋ ਸ਼ਰਣ ਆਏ ਨੂੰ ਨਾ ਦੇਵੇ ਅਤੇ ਵਿਰੋਧੀਆਂ ਦਾ ਟਾਕਰਾ ਕਰੇ. "ਸਰਣਿਸੂਰ ਭਗਵਾਨਹਿ." (ਵਾਰ ਜੈਤ) "ਸਰਣਿਸੂਰ ਫਾਰੇ ਜਮਕਾਗਰ." (ਗਉ ਮਃ ੫)