Meanings of Punjabi words starting from ਜ

ਸੰਗ੍ਯਾ- ਜੀਵਨਰੂਪ ਕਰਤਾਰ. ਜੀਵਨ ਪ੍ਰਦਾਤਾ ਵ੍ਯਾਪਕ ਵਾਹਿਗੁਰੂ. "ਜੀਵਨਪੁਰਖੁ ਮਿਲਿਆ ਹਰਿ ਰਾਇਆ." (ਗਉ ਮਃ ੫)


ਸੰ. जीवन्मुक्त ਵਿ- ਜੋ ਜੀਵਨ ਦਸ਼ਾ ਵਿੱਚ ਹੀ ਆਤਮਗ੍ਯਾਨ ਨੂੰ ਪ੍ਰਾਪਤ ਹੋਕੇ ਕਰਮਜਾਲ ਅਤੇ ਆਵਾਗਮਨ ਤੋਂ ਛੁਟਕਾਰਾ ਪਾਵੇ. "ਜੀਵਨ ਮੁਕਤ ਜਿਸ ਰਿਦੈ ਭਗਵੰਤ." (ਸੁਖਮਨੀ) "ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ। ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨਮੁਕਤ ਕਹਾਵੈ." (ਬਿਲਾ ਮਃ ੯) "ਜੀਵਨਮੁਕਤ ਸੁ ਆਖੀਐ ਜਿਸੁ ਵਿਚਹੁ ਹਉਮੈ ਜਾਇ." (ਮਾਰੂ ਅਃ ਮਃ ੧)


ਸੰਗ੍ਯਾ- ਜੀਵਨ ਦਸ਼ਾ ਵਿੱਚ ਬੰਧਨ ਰਹਿਤ ਹੋਣ ਦਾ ਭਾਵ.


ਸੰਗ੍ਯਾ- ਜੀਵਨ ਬੂਟੀ. ਜੀਵਦਾਨ ਦੇਣ ਵਾਲੀ ਬੂਟੀ। ੨. ਭਾਵ- ਆਤਮਵਿਦ੍ਯਾ.


ਦੇਖੋ, ਜੀਵਤਮਿਰਤਕ.


ਫ੍ਰਾਣਰੂਪ. "ਜੀਵਨ ਰੂਪ ਸਿਮਰਣੁ ਪ੍ਰਭੁ ਤੇਰਾ." (ਸੂਹੀ ਮਃ ੫)


ਕ੍ਰਿ- ਜਿਉਣਾ. ਜ਼ਿੰਦਹ ਰਹਿਣਾ. "ਅੰਧੇ! ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ." (ਧਨਾ ਮਃ ੧) "ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ." (ਮਾਰੂ ਅਃ ਮਃ ੫)