Meanings of Punjabi words starting from ਬ

ਦੇਖੋ, ਬ੍ਰਹਮਬਾਣੀ. "ਦਾਸ ਬਾਣੀ ਬ੍ਰਹਮ ਬਖਾਣੈ." (ਸੋਰ ਮਃ ੫)


ਸੰਗ੍ਯਾ- ਸੁਭਾਵ. ਆਦਤ. "ਕੁਟਣੀਆਂ ਦੀ ਬਾਣੁ." (ਮਃ ੧. ਵਾਰ ਸੂਹੀ) ੨. ਦੇਖੋ, ਵਾਣੁ.


ਬਾਣਾ (ਭੇਸ) ਦਾ ਬਹੁ ਵਚਨ। ੨. ਵਾਣੇਨ. ਵਾਣ ਕਰਕੇ. "ਹਰਿ ਬਾਣੇ ਪ੍ਰਹਾਰਣਹ." (ਗਾਥਾ) ੩. ਬਾਣ. ਸੁਭਾਵ ਆਦਤ। ੪. ਰੀਤਿ. ਰਸਮ. "ਦੇਵਤਿਆ ਕੀ ਬਾਣੇ." (ਮਃ ੧. ਵਾਰ ਮਲਾ)


ਬਾਣ ਤੋਂ ਬਾਣ ਨਾਲ. "ਤਿਨਿ ਬਿਨੁ ਬਾਣੈ ਧਨੁਖ ਚੜਾਈਐ." (ਗਉ ਕਬੀਰ)


ਸੰਗ੍ਯਾ- ਬਾਣਾ. ਲਿਬਾਸ. "ਆਰੁਣ ਤਨ ਬਾਣੰ." (ਰਾਮਾਵ) ੨. ਦੇਖੋ, ਵਾਣ.


ਸੰ. ਵਾਰ੍‍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ.


ਵਾਰ੍‍ਤਾਚਿੰਤਨ. "ਬਾਤ ਚੀਤ ਸਭ ਰਹੀ ਸਿਆਨਪ." (ਬਾਵਨ)


ਬਾਤਾਂ ਨਾਲ ਗੱਲਾਂ ਨਾਲ. ਵਾਰ੍‍ਤਾਲਾਪ ਕਰਕੇ. "ਬਾਤਨ ਹੀ ਬੈਕੁੰਠ ਸਮਾਨਾ." (ਗਉ ਕਬੀਰ) ੨. ਅ਼. [باطن] ਬਾਤ਼ਨ ਵਿ- ਬਤ਼ਨ (ਪੇਟ) ਨਾਲ ਹੈ ਜਿਸ ਦਾ ਸੰਬੰਧ। ੩. ਭਾਵ- ਪੋਸ਼ੀਦਾ. ਗੁਪਤ.


ਅ਼. [باطنی] ਬਾਤ਼ਨੀ ਵਿ- ਅੰਦਰੂਨੀ ਦਿਲੀ. ਦੇਖੋ, ਬਤਨ ਅਤੇ ਬਾਤਨ.