Meanings of Punjabi words starting from ਮ

ਦੇਖੋ, ਮਾਹਰ। ੨. ਸੰ. ਇੰਦ੍ਰ ਦੇਵਤਾ. ਦੇਵਰਾਜ.


ਕ੍ਰਿ. ਵਿ- ਮੇ. ਅੰਦਰ. "ਪ੍ਰੀਤਮ ਜਾਨਿਲੇਹੁ ਮਨ ਮਾਹੀ." (ਸੋਰ ਮਃ ੯) ੨. ਸੰਗ੍ਯਾ- ਮਾਹਿਸੀ (ਮੈਂਹ) ਚਰਾਉਣ ਵਾਲਾ. ਮੱਝਾਂ ਦਾ ਪਾਲੀ। ੩. ਰਾਂਝਾ, ਜੋ ਮਹੀਆਂ ਚਰਾਇਆ ਕਰਦਾ ਸੀ। ੪. ਪਿਆਰਾ. ਪ੍ਰੇਮੀ. ਮਿਤ੍ਰ- ਹੀਰ ਰਾਂਝੇ ਨੂੰ ਮਾਹੀ ਨਾਮ ਤੋਂ ਪੁਕਰਾਦੀ ਸੀ, ਇਸ ਕਰਕੇ ਪਿਆਰੇ ਅਰਥ ਵਿੱਚ ਮਾਹੀ ਸ਼ਬਦ ਵਰਤਿਆ ਗਿਆ ਹੈ. "ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ੫. ਜੱਟਾਂ ਦੀ ਇੱਕ ਜਾਤਿ। ੬. ਫ਼ਾ. [ماہی] ਮੱਛੀ.


ਦੇਖੋ, ਜੋਹੜ ਜੀ.


ਸੰਗ੍ਯਾ- ਮੱਛੀਆਂ ਫੜਨ ਵਾਲਾ ਧੀਵਰ। ੨. ਦੁਧੀਰਾ (Cormorant). ੩. ਬਗੁਲਾ.


ਅ਼. [ماحیت] ਮਾਹੀਯਤ. ਸੰਗ੍ਯਾ- ਅਸਲੀਯਤ. ੨. ਸਾਰ. ਤਤ੍ਵ. "ਮੰਗਲਵਾਰੇ ਲੇ ਮਾਹੀਤਿ." (ਗਉ ਕਬੀਰ ਵਾਰ ੭) ੩. ਦੇਖੋ, ਮੁਹੀਤ.