Meanings of Punjabi words starting from ਰ

ਕਾਵ੍ਯ ਅਨੁਸਾਹ ਉਹ ਨਾਯਿਕਾ, ਜਿਸ ਨੂੰ ਆਪਣੀ ਸੁੰਦਰ ਸ਼ਕਲ ਦਾ ਅਭਿਮਾਨ ਹੈ.


ਸੰਗ੍ਯਾ- ਨੇਤ੍ਰੇ। ੨. ਰੂਪ ਦਾ ਗ੍ਯਾਨ.


ਸਰਹਿੰਦ ਨਿਵਾਸੀ ਸ਼ਾਹੂਕਾਰ, ਜੋ ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਮਹਾਨ ਉਪਕਾਰੀ ਹੋਇਆ। ੨. ਦੇਖੋ, ਰੂਪਚੰਦ ਭਾਈ.


ਪਿੰਡ ਵਡਾਘਰ (ਇਲਾਕਾ ਤਰਨਤਾਰਨ) ਦੇ ਵਸਨੀਕ ਆਕਲ ਸਿੱਖ ਨੇ ਅਨਜਾਣਪੁਣੇ ਵਿੱਚ ਤੁਕਲਾਣੀ ਦੇ ਵਸਨੀਕ ਸੁਲਤਾਨੀਏ ਸਾਦੇ ਦੇ ਪੋਤ੍ਰੇ ਸਾਧੂ (ਸੱਧੂ) ਨੂੰ ਆਪਣੀ ਪੁਤ੍ਰੀ ਸੂਰਤੀ ਵਿਆਹ ਦਿੱਤੀ. ਸਿੱਖ ਪੁਤ੍ਰੀ ਆਪਣੇ ਪਤਿ ਨੂੰ ਲੈਕੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਪਾਸ ਡਰੋਲੀ ਆਈ, ਗੁਰੂ ਸਾਹਿਬ ਨੇ ਸਾਧੂ ਨੂੰ ਸਿੱਖ ਬਣਾਇਆ ਅਰ ਗੁਰਮੁਖ ਪਦਵੀ ਬਖ਼ਸ਼ੀ. ਸਾਧੂ ਦੇ ਘਰ ਸੰਮਤ ੧੬੭੧ ਵਿੱਚ ਇੱਕ ਪੁਤ੍ਰ ਜਨਮਿਆ, ਜਿਸ ਨੂੰ ਸਤਿਗੁਰੂ ਦੇ ਹਜੂਰ ਲੈਕੇ ਮਾਤਾ ਪਿਤਾ ਪੁੱਜੇ. ਛੀਵੇਂ ਸਤਿਗੁਰੂ ਨੇ ਚਰਣਾਮ੍ਰਿਤ ਦੇਕੇ ਬਾਲਕ ਦਾ ਨਾਮ ਰੂਪਚੰਦ ਰੱਖਿਆ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ. ਸਤਿਗੁਰੂ ਨੇ ਇਸ ਨੂੰ "ਭਾਈ" ਪਦ ਬਖ਼ਸ਼ਿਆ ਅਰ ਉਸ ਦੇ ਨਾਮ ਪੁਰ "ਭਾਈਰੂਪਾ" ਪਿੰਡ ਸੰਮਤ ੧੬੮੮ (ਸਨ ੧੬੩੧) ਵਿੱਚ ਆਬਾਦ ਕਰਵਾਇਆ, ਜੋ ਹੁਣ ਰਾਜ ਨਾਭੇ ਵਿੱਚ ਹੈ. ਉਸ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਖੰਡਾ ਅਤੇ ਲੰਗਰ ਵਰਤਾਉਣ ਲਈ ਇੱਕ ਕੜਛਾ ਭਾਈ ਰੂਪਚੰਦ ਨੂੰ ਪ੍ਰਦਾਨ ਕੀਤਾ. ਇਹ ਦੋਵੇਂ ਹੁਣ ਬਾਗੜੀਆਂ ਸਨਮਾਨ ਨਾਲ ਰੱਖੇ ਹੋਏ ਹਨ. ਰੂਪਚੰਦ ਜੀ ਦੇ ਸੁਪੁਤ੍ਰ ਪਰਮਸਿੰਘ ਅਤੇ ਧਰਮਸਿੰਘ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਅਤੇ ਸਤਿਗੁਰੂ ਦੀ ਸੇਵਾ ਵਿੱਚ ਹਾਜਿਰ ਰਹੇ. ਪਰਮਸਿੰਘ ਦੇ ਦੇਹਾਂਤ ਅਬਿਚਲਨਗਰ ਹੋਇਆ, ਅਰ ਧਰਮਸਿੰਘ ਗੁਰੂ ਸਾਹਿਬ ਦੀ ਆਗ੍ਯਾ ਨਾਲ ਘਰ ਵਾਪਿਸ ਆਇਆ.#ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਭਾਈ ਧਰਮ ਸਿੰਘ ਨੂੰ ਵਿਦਾ ਕਰਨ ਵੇਲੇ ਇੱਕ ਪਾਠ ਦਾ ਪੁਸਤਕ ਇੱਕ ਤਲਵਾਰ ਇੱਕ ਛੋਟੀ ਕਰਦ ਅਰ ਇੱਕ ਛੋਟਾ ਖੰਡਾ ਬਖ਼ਸ਼ੇ.¹#ਭਾਈ ਰੂਪਚੰਦ ਜੀ ਦਾ ਦੇਹਾਂਤ ਸਾਵਨ ਵਦੀ ੧. ਸੰਮਤ ੧੭੬੬ ਨੂੰ ਹੋਇਆ, ਜਿੱਥੇ ਉਨ੍ਹਾਂ ਦੀ ਸਮਾਧਿ ਹੈ ਉੱਥੇ "ਭਾਈ ਕੀ ਸਮਾਧ" ਨਾਮ ਦਾ ਪਿੰਡ ਜਿਲਾ ਫਿਰੋਜ਼ਪੁਰ ਵਿੱਚ ਵਸ ਗਿਆ ਹੈ.#ਭਾਈ ਰੂਪਚੰਦ ਜੀ ਦੇ- ਭਾਈ ਸਦਾਨੰਦ ਜੀ, ਮਹਾਨੰਦ ਜੀ, ਭਾਈ ਪਰਮਸਿੰਘ ਜੀ, ਭਾਈ ਸੂਰਤੀਆ ਜੀ, ਭਾਈ ਧਰਮਸਿੰਘ ਜੀ, ਭਾਈ ਸੁਖਾਨੰਦ ਜੀ ਅਤੇ ਭਾਈ ਕਰਮਚੰਦ ਜੀ ਸੱਤ ਪੁਤ੍ਰ ਹੋਏ, ਮਹਾਨੰਦ ਕਰਮਚੰਦ ਆਦਿ ਦੀ ਸੰਤਾਨ ਭਾਈਰੂਪਾ, ਭਾਈ ਕੀ ਸਮਾਧ, ਨੇਹੀਆਂਵਾਲਾ, ਠੱਟੀ ਆਦਿਕ ਪਿੰਡਾਂ ਵਿੱਚ ਵਸਦੀ ਹੈ, ਪਰ ਸਭ ਤੋਂ ਮੁੱਖ ਗੱਦੀ ਲੰਗਰ ਭਾਈਰੂਪਾ ਅਤੇ ਬਾਗੜੀਆਂ ਹੈ.#ਬਾਗੜੀਆਂ ਦੀ ਗੱਦੀ ਦਾ ਸਿਲਸਿਲਾ ਇਉਂ ਹੈ:-:#ਭਾਈ ਰੂਪਚੰਦ ਜੀ ਦੇਃ ੧੭੬੬#।#ਭਾਈ ਧਰਮਸਿੰਘ ਦੇਃ ੧੭੭੧#।#ਭਾਈ ਦਯਾਲਸਿੰਘ#।#ਭਾਈ ਗੁਦੜਸਿੰਘ ਦੇਃ ੧੮੨੩#×#ਭਾਈ ਬੀਰਸਿੰਘ#।#ਭਾਈ ਹਰਦਾਸਸਿੰਘ#।#ਭਾਈ ਮੋਹਰਸਿੰਘ ਦੇਃ ੧੮੭੩#×#ਭਾਈ ਬਹਾਦੁਰਸਿੰਘ ਦੇਃ ੧੯੦੪#।#ਭਾਈ ਸੰਪੂਰਨਸਿੰਘ ਦੇਃ ੧੯੧੯#।#ਭਾਈ ਨਰਾਯਨਸਿੰਘ ਦੇਃ ਸੰਮਤ ੧੯੪੬#×#ਜਃ ਸਨ ੧੮੭੪ ਭਾਈ ਅਰਜਨਸਿੰਘ ਜੀ (ਇਸ ਵੇਲੇ ਗੱਦੀਨਸ਼ੀਨ ਹਨ)#।#ਜਃ ਸਨ ੧੮੯੯ ਭਾਈ ਅਰਿਦਮਨਸਿੰਘ²#।#ਜਃ ਸਨ ੧੯੨੦ ਭਾਈ ਹਰਿਧਨਸਿੰਘ# ਗੱਦੀ ਭਾਈ ਰੂਪਾ:-:#ਭਾਈ ਰੂਪਚੰਦ#।#ਭਾਃ ਸੁਖਾਨੰਦ#।#ਭਾਃ ਦਾਨਚੰਦ#।#ਭਾਃ ਗੁਰਬਖ਼ਸ਼#।#ਭਾਃ ਹਰਸਾ#।#ਭਾਃ ਨੌਧਸਿੰਘ#।#ਭਾਃ ਸੁਜਾਨਸਿੰਘ#।#ਭਾਃ ਜੀਵਨਸਿੰਘ#।#ਭਾਃ ਪ੍ਰੇਮਸਿੰਘ#।#ਭਾਃਦਰਗਾਹਾਸਿੰਘ#।#ਭਾਃ ਅਰਜਨਸਿੰਘ#


ਭਵਾਨੀਦਾਸ ਦੇ ਪੁਤ੍ਰ ਅਤੇ ਕ੍ਰਿਪਾਰਾਮ ਦੇ ਵੇਲੇ ਜਯਕ੍ਰਿਸਨ ਦਾ ਬਣਾਇਆ ਇੱਕ ਪਿੰਗਲ, ਜਿਸ ਵਿੱਚ ੫੨ ਛੰਦਾਂ ਦੇ ਰੂਪ ਲਿਖੇ ਹਨ. ਇਹ ਸੰਮਤ ੧੭੭੬ ਵਿੱਚ ਬਣਿਆ ਹੈ.


ਦੇਖੋ, ਰੋਪਰ (ਰੋਪੜ)